Site icon TheUnmute.com

ਪਸ਼ੂ ਪਾਲਣ ਵਿਭਾਗ ਵੱਲੋਂ ਪਸ਼ੂਆਂ ‘ਤੇ ਹੋਣ ਵਾਲੇ ਤਸ਼ੱਸਦ ਨੂੰ ਰੋਕਣ ਲਈ ਜਾਗਰੂਕਤਾਂ ਕੈਂਪ ਲਗਾਇਆ

Awareness camps

ਸ੍ਰੀ ਮੁਕਤਸਰ ਸਾਹਿਬ 18 ਫਰਵਰੀ 2024: ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ਤੇ ਡਾ ਗੁਰਦਿੱਤ ਸਿੰਘ ਔਲਖ ਡਿਪਟੀ ਡਾਇਰੈਕਟਰ ਪਸੂ ਪਾਲਣ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਗਧੀ, ਗਧਿਆਂ, ਖੱਚਰਾ ਅਤੇ ਘੋੜਿਆਂ ਦੀ ਭਲਾਈ ਲਈ ਬਣੇ ਐਕਟ ਸੁਸਾਇਟੀ ਫਾਰ ਦਾ ਪ੍ਰੋਵੈਂਸਸ਼ਨ ਆਫ ਕੂਰੈਲਟੀ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਵੱਖ ਵੱਖ ਵਿੱਚ ਜਾਗਰੂਕ ਕੈਂਪਾ (Awareness camps) ਲਗਾਏ ਜਾ ਰਹੇ ਹਨ |

ਇਹਨਾਂ ਕੈਂਪਾ (Awareness camps) ਵਿੱਚ ਸਬੰਧਿਤ ਪਸ਼ੂ ਪਾਲਕਾ ਨੂੰ ਢੋਆ ਢੋਆਈ ਲਈ ਵਰਤੇ ਜਾਦੇ ਜਾਨਵਰਾਂ ਸਬੰਧੀ ਸੁਸਾਇਟੀ ਫਾਰ ਦਾ ਪ੍ਰੋਵੈਂਸਸ਼ਨ ਆਫ ਕੁਰੈਲਟੀ ਐਕਟ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵੱਖ ਵੱਖ ਮੌਸਮਾ ਵਿੱਚ ਇਹਨਾਂ ਜਾਨਵਰਾਂ ਲਈ ਕੰਮ ਦੇ ਘੰਟੇ ਅਤੇ ਅਰਾਮ ਦਾ ਸਮਾਂ ਨਿਰਧਾਰਤ ਹੈ । ਉਹਨਾ ਦੱਸਿਆ ਕਿ ਬਿਮਾਰ ਅਤੇ ਫੱਟੜ ਪਸ਼ੂਆਂ ਤੋਂ ਉਦੋ ਤੱਕ ਕੰਮ ਨਾ ਲਿਆ ਜਾਵੇ ਜਦੋਂ ਤੱਕ ਉਹ ਤੰਦਰੁਸਤ ਨਾ ਹੋ ਜਾਣ।

ਇਸ ਤੋਂ ਇਲਾਵਾਂ ਛੋਟੇ ਤੇ ਗੱਬਣ ਜਾਨਵਰਾਂ ਤੋਂ ਉਹਨਾਂ ਦੀ ਸਮੱਰਥਾ ਅਨੁਸਾਰ ਹੀ ਕੰਮ ਲਿਆ ਜਾਵੇ ਤੇ ਲੋੜ ਤੋਂ ਵੱਧ ਭਾਰ ਨਾ ਲੱਦਿਆ ਜਾਵੇ। ਉਹਨਾਂ ਦੱਸਿਆ ਕਿ ਜੇਕਰ ਕੋਈ ਇਹਨਾ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਤੇ ਡਾ. ਕੇਵਲ ਸਿੰਘ, ਦਵਿੰਦਰ ਸਿੰਘ ਵੈਟਨਰੀ ਇੰਸਪੈਕਟਰੀ,ਰਾਜੇਸ਼ ਖੰਨਾ ਅਤੇ ਵਿਕਰਮਜੀਤ ਵੀ ਹਾਜ਼ਰ ਸਨ।

Exit mobile version