Site icon TheUnmute.com

ਮੁੱਖ ਮੰਤਰੀ ਰਾਹਤ ਫੰਡ ਵਾਲੀ ਆਰਥਿਕ ਮੱਦਦ ਦੀ ਰਾਸ਼ੀ ਸਿੱਧੀ ਲਾਭਪਾਤਰੀ ਦੇ ਬੈਂਕ ਖਾਤੇ ‘ਚ ਕੀਤੀ ਜਾਵੇਗੀ ਟਰਾਂਸਫਰ: ਮਨੋਹਰ ਲਾਲ

Chief Minister's Relief Fund

ਚੰਡੀਗੜ੍ਹ 10 ਮਾਰਚ 2024: ਹਰਿਆਣਾ ਸਰਕਾਰ ਨੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮਹੁੱਈਆ ਕਰਵਾਉਣ ਦੀ ਕੜੀ ਵਿਚ ਇਕ ਹੋਰ ਕਦਮ ਵੱਧਾਉਂਦੇ ਹੋਏ ਮੁੱਖ ਮੰਤਰੀ ਰਾਹਤ ਫੰਡ ਦੇ ਤਹਿਤ ਮੈਡੀਕਲ ਆਧਾਰ ‘ਤੇ ਮਾਲੀ ਮਦਦ ਪ੍ਰਾਪਤ ਕਰਨ ਵਾਲਿਆਂ ਨੂੰ ਸਰਲ ਪੋਟਰਲ ‘ਤੇ ਬਿਨੈ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ| ਇਸ ਨਾਲ ਇਹ ਪ੍ਰਕ੍ਰਿਆ ਹੋਰ ਵੱਧ ਆਸਾਨ ਹੋ ਗਈ ਹੈ|

ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਆਰਥਿਕ ਮੱਦਦ ਲਈ ਬਿਨੈਕਾਰ ਸਰਲ ਪੋਟਰਲ ਰਾਹੀਂ ਸਹੂਲਤ ਦਾ ਲਾਭ ਪ੍ਰਾਪਤ ਕਰ ਸਕਦੇ ਹਨ| ਮੁੱਖ ਮੰਤਰੀ ਰਾਹਤ ਫੰਡ ਨਾਲ ਮਿਲਣ ਵਾਲੀ ਆਰਥਿਕ ਮਦਦ ਦੀ ਰਕਮ ਦੀ ਰਕਮ ਸਿੱਧੇ ਬਿਨੈਕਾਰ ਜਾਂ ਲਾਭਕਾਰੀ ਦੇ ਬੈਂਕ ਖਾਤੇ ਵਿਚ ਟਰਾਂਸਫਰ ਕੀਤੀ ਜਾਵੇਗੀ|

ਬਿਨੈਕਾਰ ਆਪਣੀ ਪਰਿਵਾਰ ਪਛਾਣ ਪੱਤਰ ਆਈਡੀ ਰਾਹੀਂ ਸਰਲ ਪੋਟਰਲ ‘ਤੇ ਬਿਨੈ ਕਰ ਸਕਦਾ ਹੈ| ਇਸ ਪ੍ਰਕ੍ਰਿਆ ਨੂੰ ਪੂਰੀ ਕਰਨ ਲਈ ਬਿਨੈਕਾਰਾਂ ਨੂੰ ਆਪਣੇ ਮੈਡੀਕਲ ਬਿਲ, ਓਪੀਡੀ ਬਿਲ ਆਦਿ ਵਰਗੇ ਹੋਰ ਸਬੰਧਤ ਦਸਤਾਵੇਜਾਂ ਨੂੰ ਅਪਲੋਡ ਕਰਕੇ ਮੁੱਖ ਮੰਤਰੀ ਰਾਹਤ ਫੰਡ (ਸੀਐਮਆਰਐਫ) ਨਾਲ ਮੈਡੀਕਲ ਆਧਾਰ ‘ਤੇ ਮਾਲੀ ਮਦਦ ਲਈ ਬਿਨੈ ਕਰ ਸਕਦੇ ਹਨ|

ਬੁਲਾਰੇ ਨੇ ਦੱਸਿਆ ਕਿ ਯੋਜਨਾ ਵਿਚ ਕੀਤੇ ਗਏ ਬਦਲਾਵਾਂ ਦੇ ਤਹਿਤ ਜੇਕਰ ਕੋਈ ਬਿਮਰ ਆਯੂਸ਼ਮਾਨ ਭਾਰਤ ਜਨ ਆਰੋਗਯ ਯੋਜਨਾ ਵਿਚ ਕਵਰ ਨਹੀਂ ਹੋ ਰਹੀ ਹੈ, ਤਾਂ ਆਯੂਸ਼ਮਾਨ ਯੋਜਨਾ ਦੇ ਲਾਭਕਾਰੀਆਂ ਨੂੰ ਵੀ ਇਸ ਯੋਜਨਾ ਦੇ ਤਹਿਤ ਲਾਭ ਮਿਲੇਗਾ| ਮੁੱਖ ਮੰਤਰੀ ਰਾਹਤ ਫੰਡ ਦੇ ਤਹਿਤ ਆਰਥਿਕ ਮਦਦ ਲਈ ਜਿਲਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਸਬੰਧਤ ਐਮ.ਪੀ., ਸਬੰਧਤ ਵਿਧਾਇਕ, ਡਿਪਟੀ ਕਮਿਸ਼ਨਰ, ਸਿਵਲ ਸਰਜਨ, ਨਗਰ ਪਰਿਸ਼ਦ ਤੇ ਨਗਰ ਪਾਲਿਕਾਵਾਂ ਦੇ ਚੇਅਰਮੈਨ, ਜਿਲਾ ਪਰਿਸ਼ਦ ਦੇ ਚੇਅਰਮੈਨ, ਪੰਚਾਇਤ ਕਮੇਟੀ ਦੇ ਚੇਅਰਮੈਨ ਨੂੰ ਮੈਂਬਰ ਅਤੇ ਸਿਟੀ ਮੈਜਿਸਟ੍ਰੇਟ ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ|

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਰਾਹਤ ਫੰਡ ਨਾਲ ਆਰਥਿਕ ਮੱਦਦ ਵੱਜੋਂ ਇਲਾਜ ਖਰਚ ਦਾ 24 ਫੀਸਦੀ ਪੈਸਾ ਹੀ ਮਿਲੇਗਾ, ਜਿਸ ਦੀ ਵੱਧ ਤੋਂ ਵੱਧ ਸੀਮਾ ਇਕ ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ | ਬਿਨੈਕਾਰ ਮਾਲੀ ਵਰ੍ਹੇ ਵਿਚ ਸਿਰਫ ਇਕ ਵਾਰ ਹੀ ਇਸ ਸਹੂਲਤ ਦਾ ਫਾਇਦਾ ਲੈ ਸਕੇਗਾ|

Exit mobile version