July 7, 2024 9:39 am
ਅਕਾਲੀ ਦਲ

ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਅਕਾਲੀ ਦਲ ਆਗੂਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ ਅਨੋਖੇ ਢੰਗ ਨਾਲ ਰੋਸ਼ ਪ੍ਰਦਰਸ਼ਨ

ਅੰਮ੍ਰਿਤਸਰ 05 ਸਤੰਬਰ 2022: ਅੱਜ ਅੰਮ੍ਰਿਤਸਰ ਦੇ ਜਹਾਜਗੜ੍ਹ ਇਲਾਕੇ ਵਿਚ ਸੀਨੀਅਰ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰੇਤ ਦੇ ਵਧਦੇ ਰੇਟਾਂ ਨੂੰ ਲੈ ਕੇ ਪੰਜਾਬ ਸਰਕਾਰ (Punjab government) ਖ਼ਿਲਾਫ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ | ਇਹ ਪ੍ਰਦਰਸ਼ਨ ਪੂਰੇ ਪੰਜਾਬ ਭਰ ਵਿੱਚ ਕੰਟਰੋਲ ਤੋਂ ਬਾਹਰ ਹੋਏ ਰੇਤਾ ਦੀ ਕੀਮਤ ਨੂੰ ਲੈ ਕੇ ਕੀਤਾ ਗਿਆ |

ਇਸ ਮੌਕੇ ਅਨੋਖੇ ਢੰਗ ਦਾ ਪ੍ਰਦਰਸ਼ਨ ਕਰਦੇ ਹੋਏ ਤਲਬੀਰ ਗਿੱਲ ਨੇ ਸੋਨੇ ਦੇ ਗਹਿਣੇ ਪਾਉਣ ਵਾਲੀਆਂ ਪੋਟਲੀਆਂ ਦੇ ਵਿਚ ਰੇਤ ਪਾ ਕੇ ਪ੍ਰਦਰਸ਼ਨ ਕੀਤਾ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਲਬੀਰ ਗਿੱਲ ਨੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਇਕ ਝੂਠੇ ਵਾਅਦੇ ਕਰਨ ਵਾਲੀ ਪਾਰਟੀ ਹੈ| ਜਿਸ ਨੇ ਕਿ ਰੇਤ ਮਾਫ਼ੀਆ ਖ਼ਤਮ ਕਰਨ ਦੀ ਗੱਲ ਕਹੀ ਸੀ | ਜਦਕਿ ਮੌਜੂਦਾ ਹਾਲਾਤ ਇਹ ਹਨ ਕਿ ਰੇਤਾ ਆਮ ਆਦਮੀ ਪਾਰਟੀ ਦੀ ਪਹੁੰਚ ਤੋਂ ਦੂਰ ਹੋ ਚੁੱਕੀ ਹੈ |

ਉਨ੍ਹਾਂ ਕਿਹਾ ਕਿ ਰੇਤਾ ਦੀ ਟਰਾਲੀ ਜਿਹੜੀ ਕਿ ਅਕਾਲੀ ਦਲ ਵੇਲੇ 1600 ਅਤੇ ਕਾਂਗਰਸ ਵੇਲੇ 2200 ਰੁਪਏ ਦੀ ਹੁੰਦੀ ਸੀ ਅੱਜ 7000 ਦੇ ਪਾਰ ਹੋ ਚੁੱਕੀ ਹੈ| ਜਿਸ ਨਾਲ ਮਿਸਤਰੀ ਮਜ਼ਦੂਰ ਡਰਾਈਵਰ ਅਤੇ ਦੁਕਾਨਦਾਰ ਸਭ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਉਸਾਰੀ ਦਾ ਕੰਮ ਨਾਂ ਦੇ ਬਰਾਬਰ ਚੱਲ ਰਿਹਾ ਹੈ |

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਉਣ ਦਾ ਰਿਵਾਜ ਹੈ | ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਅਤੇ ਦਿੱਲੀ ਮਾਡਲ ਦਾ ਝੂਠੇ ਬਖਾਨ ਕਰਕੇ ਲੋਕਾਂ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਦਕਿ ਪੰਜਾਬ ‘ਚ ਕੀਤੇ ਹੋਇਆ ਇਕ ਵੀ ਵਾਅਦਾ ਮਾਨ ਸਰਕਾਰ ਨੇ ਪੂਰਾ ਨਹੀਂ ਕੀਤਾ ਹੈ |

ਇਸਦੇ ਨਾਲ ਹੀ ਬਿਜਲੀ ਬਿੱਲਾਂ ‘ਤੇ ਮਾਨ ਸਰਕਾਰ ਨੂੰ ਘੇਰਦੇ ਹੋਏ ਦਲਬੀਰ ਨੇ ਕਿਹਾ ਕਿ ਕੁਝ ਦਿਨਾਂ ਵਿੱਚ ਉਹ ਪੰਜਾਬ ਸਰਕਾਰ ਦਾ ਜ਼ੀਰੋ ਬਿੱਲਾਂ ਦਾ ਝੂਠ ਵੀ ਜਨਤਾ ਦੇ ਸਾਹਮਣੇ ਲੈ ਕੇ ਆਉਣਗੇ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਅਤੇ ਹੋਰ ਲੀਡਰ ਖ਼ੁਦ ਹੀ ਜ਼ੀਰੋ ਬਿਲ ਛਪਵਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰੀ ਜਾ ਰਹੇ ਹਨ |