ਜਗਜੀਤ ਸਿੰਘ ਡੱਲੇਵਾਲ

ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਜਗਜੀਤ ਸਿੰਘ ਡੱਲੇਵਾਲ ਨੇ ਤੋੜਿਆ ਮਰਨ ਵਰਤ

ਚੰਡੀਗੜ੍ਹ 24 ਨਵੰਬਰ 2022: ਅੱਜ ਦੇਰ ਸ਼ਾਮ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੇ ਕਿਸਾਨ ਆਗੂਆਂ ਵਿਚਾਲੇ ਲੰਮੇ ਸਮੇਂ ਚੱਲੀ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਸਹਿਮਤੀ ਬਣ ਗਈ ਹੈ | ਇਸ ਦੌਰਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜੂਸ ਪਿਲਾ ਕੇ ਮਰਨ ਵਰਤ ਖ਼ਤਮ ਕਰਵਾਇਆ | ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕਈ ਦਿਨਾਂ ਤੋਂ ਫਰੀਦਕੋਟ ਵਿਖੇ ਮਰਨ ਵਰਤ ‘ਤੇ ਬੈਠੇ ਸਨ | ਪੰਜਾਬ ਦੇ ਸਰਕਾਰ ਨੇ ਕਿਸਾਨਾਂ ਦੀਆ ਕਈ ਮੰਗਾਂ ਮੰਨੀਆ ਹਨ |

ਮੰਨੀਆਂ ਗਈਆਂ ਮੰਗਾਂ:-
1.ਮੰਤਰੀ ਧਾਲੀਵਾਲ ਨੇ ਮੁੱਖ ਮੰਤਰੀ ਵੱਲੋਂ ਬੋਲੀ ਗਲਤ ਸ਼ਬਦਾਵਲੀ ਦੀ ਕਿਸਾਨਾਂ ਤੋਂ ਮੁਆਫ਼ੀ ਮੰਗੀ।
2.ਜੁਮਲਾ ਮੁਸ਼ਤਰਕਾ ਖਾਨਾ ਮਾਲਕਾਨ ਜ਼ਮੀਨਾਂ ਪੰਚਾਇਤਾਂ ਨੂੰ ਦੇਣ ਦਾ ਨੋਟਿਸ ਵਾਪਸ ਲਿਆ
3.ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀਆਂ ਰੈੱਡ ਅੈਟਰੀਆ ਅਤੇ ਜੁਰਮਾਨੇ ਕੀਤੇ ਰੱਦ।
4. ਆਬਾਦਕਾਰ ਕਿਸਾਨਾਂ ਨੂੰ ਮਿਲਣਗੇ ਮਾਲਕਾਨਾਂ ਹੱਕ
5. 2007 ਦੀ ਪਾਲਿਸੀ ਵਾਲੇ ਰੱਦ ਇੰਤਕਾਲ ਬਹਾਲ ਹੋਣਗੇ
6.ਖਰਾਬ ਹੋਈਆਂ ਫਸਲਾਂ ਝੋਨਾਂ,ਨਰਮਾਂ,ਕਿੰਨੂ ਅਤੇ ਬਾਸਮਤੀ ਆਦਿ ਦੀ ਮੁਆਵਜਾ ਰਾਸ਼ੀ 31 ਦਸੰਬਰ ਤੋਂ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ।
7.ਗੰਨੇ ਦੀ ਅਦਾਇਗੀ 14 ਦਿਨਾਂ ਵਿੱਚ ਯਕੀਨੀ ਮਿਲੇਗੀ।
8.ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਤੁਰੰਤ ਨੌਕਰੀਆਂ ਮਿਲਣਗੀਆਂ।
9.ਭਾਰਤ ਮਾਲਾ ਪ੍ਰੋਜੈਕਟ ਵਿੱਚ ਲਈ ਗਈ ਜ਼ਮੀਨ ਦਾ ਮੁਆਵਜਾ ਇਕਸਾਰ ਮਿਲੇਗਾ।
10.ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਧੋਖਾਧੜੀ ਦੇ ਦੋਸ਼ੀਆਂ ‘ਤੇ ਕੀਤੀ FIR, ਡਿਗਰੀਆਂ ਵਾਲੇ ਬੱਚਿਆਂ ਦੇ ਭਵਿੱਖ ਦਾ ਨੁਕਸਾਨ ਹੋਣੋ ਬਚਾਇਆ।
11.ਲੰਪੀ ਸਕਿਨ ਬਿਮਾਰੀ ਨਾਲ ਮਰੇ ਸਾਰੇ ਪਸ਼ੂਆਂ ਦਾ ਮੁਆਵਜਾ ਜਲਦੀ ਜਾਰੀ ਹੋਵੇਗਾ ।
12.ਸਿੱਖ ਇਤਿਹਾਸ ਨੂੰ ਵਿਗਾੜ ਕੇ ਕਿਤਾਬਾਂ ਲਿਖਣ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ ।ਕਿਤਾਬਾਂ ਲਈਆਂ ਜਾਣਗੀਆ ਵਾਪਸ।
13.ਪਾਵਰਕਾਮ ਨਾਲ ਸਬੰਧਿਤ ਮਸਲਿਆਂ ਦੇ ਪੱਕੇ ਹੱਲ ਲਈ ਕਮੇਟੀ ਗਠਿਤ।
14.ਕੱਚੇ ਵੈਟਰਨਰੀ ਫਾਰਮਾਸਿਸਟਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ 16 ਦਸੰਬਰ ਹੋਵੇਗਾ ਅਮਲ ਸ਼ੁਰੂ।
15.ਇਕ ਕਨਾਲ ਸਮੇਤ ਛੋਟੀਆਂ ਵਾਹੀਯੋਗ ਜ਼ਮੀਨ ਦੀਆਂ ਰਜਿਸਟਰੀਆਂ ਨੂੰ ਨਹੀਂ ਲੱਗਣਗੇ ਕਮਰਸੀਅਲ ਚਾਰਜ਼, ਖਤਮ ਹੋਵੇਗੀ NOC ਦੀ ਸ਼ਰਤ।

Scroll to Top