kisan andolan

ਕਿਸਾਨਾਂ ਨੇ ਜਿੱਤਿਆ ਅੰਦੋਲਨ ਪਰ ਨਹੀਂ ਮਨਾਇਆ ਜਾਵੇਗਾ ਜਸ਼ਨ, ਜਾਣੋ ਕਾਰਨ

ਚੰਡੀਗੜ੍ਹ 9 ਦਸੰਬਰ 2021 : ਖੇਤੀ ਕਾਨੂੰਨਾਂ ( farmers Act) ਨੂੰ ਲੈ ਕੇ 378 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਖੜ੍ਹੇ ਕਿਸਾਨਾਂ ਨੇ ਅੱਜ ਅੰਦੋਲਨ (kisan andolan) ਖਤਮ ਕਰਨ ਦਾ ਫੈਸਲਾ ਕੀਤਾ ਹੈ। 11 ਦਸੰਬਰ ਤੋਂ ਸਿੰਘੂ ਬਾਰਡਰ, ਗਾਜ਼ੀਪੁਰ ਬਾਰਡਰ ਸਮੇਤ ਸਾਰੀਆਂ ਥਾਵਾਂ ਤੋਂ ਕਿਸਾਨ ਘਰ ਵਾਪਸੀ ਸ਼ੁਰੂ ਕਰ ਦੇਣਗੇ, ਜਦੋਂਕਿ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ ਜਨਰਲ ਬਿਪਿਨ ਰਾਵਤ) ਦੇ ਕਾਰਨ ਕਿਸਾਨਾਂ ਨੇ ਜਸ਼ਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੀਡੀਐਸ ਬਿਪਿਨ ਰਾਵਤ ਦੀ ਸ਼ਹਾਦਤ ਤੋਂ ਦੁਖੀ ਹਾਂ, ਇਸ ਲਈ ਅਸੀਂ ਜਸ਼ਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ।


ਦੱਸਦਈਏ ਕਿ ਸਰਕਾਰ ਨੂੰ ਮਿਲੀ ਨਵੀਂ ਤਜਵੀਜ਼ ‘ਤੇ ਕਿਸਾਨ ਜਥੇਬੰਦੀਆਂ ‘ਚ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਸੀ ਪਰ ਵੀਰਵਾਰ ਦੁਪਹਿਰ ਲੰਬੀ ਚਰਚਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ 200 ਤੋਂ ਵੱਧ ਨੁਮਾਇੰਦੇ ਵੀ ਹਾਜ਼ਰ ਸਨ। ਇਸ ਅੰਦੋਲਨ ਨੂੰ ਖਤਮ ਕਰਨਾ ਕਿਸਾਨਾਂ ਦੀ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।

Scroll to Top