July 3, 2024 4:11 am
ਹਰਿਆਣਾ ਸਰਕਾਰ

ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਮੁੱਖ ਮੰਤਰੀ ਕਿਸਾਨ ਤੇ ਖੇਤੀ ਮਜ਼ਦੂਰ ਜੀਵਨ ਸੁਰੱਖਿਆ ਯੋਜਨਾ ਤੋਂ ਖ਼ਤਮ ਹੋਵੇਗੀ ਉਮਰ ਸੀਮਾਂ

ਚੰਡੀਗੜ੍ਹ, 6 ਜੂਨ 2024: ਹਰਿਆਣਾ ਸਰਕਾਰ ਵੱਲੋਂ ਕਿਸਾਨਾਂ (farmers) ਅਤੇ ਮਜ਼ਦੂਰਾਂ  ਦੇ ਲਈ ਚਲਾਈ ਜਾ ਰਹੀ ਮੁੱਖ ਮੰਤਰੀ ਕਿਸਾਨ ਅਤੇ ਖੇਤੀ ਮਜ਼ਦੂਰ ਜੀਵਨ ਸੁਰੱਖਿਆ ਯੋਜਨਾ ਵਿਚ ਉਮਰ ਸੀਮਾ ਨੂੰ ਖ਼ਤਮ ਕਰਨ ਦਾ ਵੱਡਾ ਫੈਸਲਾ ਕੀਤਾ ਹੈ। ਹੁਣ 10 ਸਾਲ ਤੋਂ ਘੱਟ ਉਮਰ ਅਤੇ 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਵੀ ਯੋਜਨਾ ਦੇ ਤਹਿਤ ਲਾਭ ਮਿਲ ਸਕੇਗਾ। ਇਸ ਯੋਜਨਾ ਦੇ ਤਹਿਤ ਕਿਸਾਨਾਂ, ਖੇਤੀ ਮਜਦੂਰਾਂ, ਮਾਰਕਿਟ ਯਾਰਡ ਵਿਚ ਕੰਮ ਕਰਨ ਵਾਲੇ ਮਜਦੂਰਾਂ ਨੂੰ ਖੇਤੀਬਾੜੀ ਮਸ਼ੀਨਰੀ ‘ਤੇ ਕੰਮ ਕਰਨ ਦੌਰਾਨ ਮੌਤ ਜਾਂ ਅੰਗ ਹਾਨੀ ਹੋਣ ‘ਤੇੇ 37,500 ਰੁਪਏ ਤੋਂ ਲੈ ਕੇ 5 ਲੱਖ ਰੁਪਏ ਤੱਕ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਇਹ ਫੈਸਲਾ ਮੁੱਖ ਮੰਤਰੀ ਨਾਇਬ ਸਿੰਘ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਖੇਤੀਬਾੜੀ ਅਤੇ ਕਿਸਾਨ ਭਲਾਈ , ਬਾਗਬਾਨੀ ਵਿਪਾਗ ਅਤੇ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੀ ਸਮੀਖਿਆ ਮੀਟਿੰਗ ਵਿਚ ਕੀਤਾ ਗਿਆ। ਮੀਟਿੰਗ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੰਵਰ ਪਾਲ ਵੀ ਮੌਜੂਦ ਰਹੇ।

ਮੁੱਖ ਮੰਤਰੀ ਨੇ ਬਿੰਦੂਵਾਰ ਸਾਰੀ ਪਰਿਯੋਜਨਾਵਾਂ ਦੀ ਸਮੀਖਿਆ ਕਰਦੇ ਹੋਏ ਵਿਸਤਾਰ ਦਿਸ਼ਾ-ਨਿਰਦੇਸ਼ ਦਿੱਤੇ। ਨਾਇਬ ਸਿੰਘ ਨੇ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਸਾਰੀ ਪਰਿਯੋਜਨਾਵਾਂ ਨੂੰ ਤੈਅ ਸਮੇਂ ਵਿਚ ਪੂਰਾ ਕੀਤਾ ਜਾਵੇ। ਕਿਸੇ ਵੀ ਪੱਧਰ ‘ਤੇ ਕਿਸੇ ਵੀ ਤਰ੍ਹਾ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਉਣ ਵਾਲੀ 15 ਜੁਲਾਈ ਤੋਂ ਕਾਲਕਾ ਵਿਚ ਸੇਬ ਮੰਡੀ ਵਿਚ ਵੀ ਕੰਮ ਸ਼ੁਰੂ ਕੀਤਾ ਜਾਵੇ।

ਮੀਟਿੰਗ ਵਿਚ ਦੱਸਿਆ ਗਿਆ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਵੱਲੋਂ ਸੂਬੇ ਦੀ 40 ਮੰਡੀਆਂ ਵਿਚ ਅਟੱਲ ਮਜ਼ਦੂਰ ਕੈਂਟੀਨ ਚਲਾਈ ਜਾ ਰਹੀ ਹੈ। ਇੰਨ੍ਹਾਂ ਕੈਂਟੀਨਾਂ ਵਿਚ ਕੋਈ ਵੀ ਨਾਗਰਿਕ ਵਿਸ਼ੇਸ਼ਕਰ ਕਿਸਾਨ ਤੇ ਮਜਦੂਰ ਸਿਰਫ 10 ਰੁਪਏ ਵਿਚ ਪੇਟ ਭਰ ਭੋਜਨ ਕਰ ਸਕਦੇ ਹਨ। ਪਹਿਲਾਂ ਇਹ ਕੈਂਟੀਨ ਸੀਜਨ ਦੇ ਅਨੁਸਾਰ ਚਲਾਈ ਜਾਂਦੀ ਸੀ, ਪਰ ਪਿਛਲੇ 4 ਮਹੀਨੇ ਤੋਂ ਹੁਣ ਇਹ ਕੈਂਟੀਨ ਪੂਰੇ ਸਾਲ ਦੇ ਲਈ ਚਲਾਈ ਜਾ ਰਹੀ ਹੈ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਕਈ ਪਰਿਯੋਜਨਾਵਾਂ ਜ਼ਮੀਨ ਦੀ ਉਪਲਬਧਤਾ ਨਾ ਹੋਣ ਜਾਂ ਹੋਰ ਵਿਭਾਗ ਤੋਂ ਮਨਜ਼ੂਰੀ ਨਾ ਮਿਲਣ ਦੇ ਕਾਰਨ ਦੇਰੀ ਨਾਲ ਲਾਗੂ ਹੁੰਦੀਆਂ ਹਨ। ਅਜਿਹੇ ਸਾਰੇ ਮਾਮਲਿਆਂ ਦੇ ਹੱਲ ਲਈ ਪੀਐਮ ਗਤੀ ਸ਼ਕਤੀ ਦੀ ਤਰਜ ‘ਤੇ ਸੂਬੇ ਵਿਚ ਵੀ ਹਰਿਆਣਾ ਗਤੀ ਸ਼ਕਤੀ ਬਣਾਇਆ ਜਾਵੇ। ਸਾਰੇ ਵਿਭਾਗਾਂ ਨੂੰ ਇਸ ਇਕ ਪਲੇਟਫਾਰਮ ‘ਤੇ ਲਿਆਇਆ ਜਾਵੇ ਤਾਂ ਜੋ ਅਜਿਹੀ ਜੋ ਵੀ ਪਰਿਯੋਜਨਾਵਾਂ ਹੋਣ, ਜਿੱਥੇ ਇਕ ਤੋਂ ਵੱਧ ਵਿਭਾਗ ਸ਼ਾਮਲ ਹੋਣ, ਉਹ ਆਪਣੇ ਮਾਮਲਿਆਂ ਦਾ ਤੁਰੰਤ ਹੱਲ ਕਰਨ। ਇਸਦੇ ਨਾਲ ਹੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਪੱਧਰ ਦੇ ਮੁੱਦਿਆਂ ਨੂੰ ਵੀ ਹਰਿਆਣਾ ਗਤੀ ਸ਼ਕਤੀ ਵਿਚ ਸੁਣਿਆ ਜਾਵੇਗਾ ਅਤੇ ਉਨ੍ਹਾਂ ਦਾ ਹੱਲ ਕੱਢਿਆ ਜਾਵੇਗਾ।

ਬੈਠਕ ਵਿਚ ਜਾਣਕਾਰੀ ਦਿੱਤੀ ਗਈ ਕਿ ਸੂਬੇ ਵਿਚ ਖੇਤਾਂ ਨੂੰ ਜਾਣ ਵਾਲੇ 5 ਕਰਮ ਦੇ ਵੱਧ ਤੋਂ ਵੱਧ ਰਸਤਿਆਂ ਨੂੰ ਪੱਕਾ ਕੀਤਾ ਜਾ ਚੁੱਕਾ ਹੈ। ਜਿੱਥੇ 5 ਕਰਮ ਦੇ ਰਸਤਿਆਂ ਦੀ ਚੌੜਾਈ ਵਿਚੋਂ ਵਿਚ ਘੱਟ ਹੈ, ਅਜਿਹੇ ਲਗਭਗ 490 ਕਿਲੋਮੀਟਰ ਲੰਬਾਈ ਦੇ ਰਸਤੇ ਬਾਕੀ ਹਨ, ਜਿਨ੍ਹਾਂ ਨੂੰ ਪੱਕਾ ਕੀਤਾ ਜਾਣਾ ਹੈ। ਮੁੱਖ ਮੰਤਰੀ ਨੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਕ ਪ੍ਰੋਜੈਕਟ ਬਣਾ ਕੇ ਅਜਿਹੇ ਬਚੇ ਹੋਏ ਸਾਰੇ 5 ਕਰਮ ਦੇ ਰਸਤਿਆਂ ਨੂੰ ਪੱਕਾ ਕੀਤਾ ਜਾਵੇ। ਇਸ ਤੋਂ ਇਲਾਵਾ, ਮੰਡੀ ਬੋਰਡ ਦੀ ਜੋ ਵੀ ਸੜਕਾਂ ਖਰਾਬ ਹਨ, ਉਨ੍ਹਾਂ ਦੀ ਵਿਸ਼ੇਸ਼ ਮੁਰੰਮਤ ਕਰਾਈ ਜਾਵੇ। 10 ਦਿਨਾਂ ਵਿਚ ਸਮੂਚੀ ਪਲਾਨਿੰਗ ਕਰ ਕੇ ਟੈਂਡਰ ਪ੍ਰਕ੍ਰਿਆ ਪੂਰੀ ਕੀਤੀ ਜਾਵੇ।

ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਅੰਕੁਰ ਗੁਪਤਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਉਮਾਸ਼ੰਕਰ, ਮੁੱਖ ਮੰਤਰੀ ਦੀ ਵਧੀਕ ਪ੍ਰਧਾਨ ਸਕੱਤਰ ਆਸ਼ਿਮਾ ਬਰਾੜ, ਹਰਿਆਣਾ ਕੌਮਾਂਤਰੀ ਬਾਗਬਾਨੀ ਮਾਰਕਟਿੰਗ ਨਿਗਮ ਗਨੌਰ ਦੇ ਪ੍ਰਬੰਧ ਨਿਦੇਸ਼ਕ ਜੇ ਗਣੇਸ਼ਨ, ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਮੁਕੇਸ਼ ਕੁਮਾਰ ਆਹੁਜਾ, ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜ ਨਰਾਇਣ ਕੌਸ਼ਿਕ, ਬਾਗਬਾਨੀ ਵਿਭਾਗ ਦੇ ਮਹਾਨਿਦੇਸ਼ਕ ਅਰਜੁਨ ਸਿੰਘ ਸੈਨੀ ਅਤੇ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ ਕਰਨਾਲ ਦੇ ਵਾਇਸ ਚਾਂਸਲਰ ਡਾ. ਸੁਰੇਸ਼ ਕੇ ਮਲਹੋਤਰਾ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।