Site icon TheUnmute.com

ਪੰਜਾਬ ਦੇ ਮਾਹੌਲ ਨੂੰ ਸੰਭਾਲਣ ‘ਚ ‘ਆਪ’ ਸਰਕਾਰ ਨਾਕਾਮ ਸਾਬਤ ਹੋਈ: ਗੁਰਕੀਰਤ ਸਿੰਘ ਕੋਟਲੀ

Gurkirat Singh Kotli

ਸਮਰਾਲਾ, 30 ਮਾਰਚ 2023: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ (Gurkirat Singh Kotli) ਨੇ ਪੰਜਾਬ ਦੇ ਲਗਾਤਾਰ ਬਿਗੜ ਰਹੇ ਹਾਲਾਤਾਂ ਲਈ ਸੂਬੇ ਦੀ ‘ਆਪ’ ਸਰਕਾਰ ਨੂੰ ਜਿੰਮੇਵਾਰ ਦੱਸਦਿਆ ਆਖਿਆ, ਕਿ ਜੇਕਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ’ਚ ਸਮਾਂ ਰਹਿੰਦੇ ਕਾਰਵਾਈ ਕੀਤੀ ਹੂੰਦੀ ਤਾਂ ਅੱਜ ਸੂਬੇ ਦੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਨਹੀਂ ਸੀ ਹੋਣਾ। ਉਨਾਂ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਅੱਗ ਲਾਉਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਸਫ਼ਲ ਰਹੀ ਭਗੰਵਤ ਮਾਨ ਦੀ ਇਹ ਇੱਕ ਬਹੁਤ ਵੱਡੀ ਨਾਕਾਮੀ ਹੈ।

ਗੁਰਕੀਰਤ ਸਿੰਘ ਕੋਟਲੀ (Gurkirat Singh Kotli) ਅੱਜ ਇਥੇ ਨਗਰ ਕੌਂਸਲ ਸਮਰਾਲਾ ਦੇ ਸੀਨੀਅਰ ਵਾਈਸ ਪ੍ਰਧਾਨ ਸਨੀ ਦੂਆ ਨੂੰ ਸਮਰਾਲਾ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਹੋਣ ਮੌਕੇ ਕਰਵਾਏ ਗਏ ਸਮਾਗਮ ਵਿੱਚ ਸ਼ਮੂਲੀਅਤ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਆਪ ਸਰਕਾਰ ’ਤੇ ਦੋਸ਼ ਲਗਾਇਆ ਕਿ, ਬਦਲਾਅ ਦਾ ਨਾਅਰਾ ਦੇਣ ਵਾਲੀ ਇਹ ਸਰਕਾਰ ਆਪਣੇ ਸਿਆਸੀ ਵਿਰੋਧੀਆਂ ਨਾਲ ਸਿਰਫ ਬਦਲਾਖੋਰੀ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਹੋਰ ਕੋਈ ਬਦਲਾਅ ਨਹੀਂ ਆਇਆ ਹੈ | ਸਨੀ ਦੂਆ ਦੀ ਨਿਯੁਕਤੀ ਨੂੰ ਪਾਰਟੀ ਦੀ ਇੱਕ ਨਵੀਂ ਮਜਬੂਤੀ ਵਜੋਂ ਦੱਸਦਿਆ ਕਿਹਾ ਕਿ, ਸਮਰਾਲਾ ਹਲਕੇ ਅੰਦਰ ਵੀ ਕਾਂਗਰਸ ਪਾਰਟੀ ਬਹੁਤ ਵੱਡੀ ਲੋਕ ਲਹਿਰ ਖੜੀ ਕਰੇਗੀ |

Exit mobile version