Site icon TheUnmute.com

37ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ-2024 ਦਾ ਹੋਇਆ ਸ਼ਾਨਦਾਰ ਆਗਾਜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੀਤਾ ਉਦਘਾਟਨ

ਸੂਰਜਕੁੰਡ

ਚੰਡੀਗੜ੍ਹ, 2 ਫਰਵਰੀ 2024: ਹਰਿਆਣਾ ਦੇ ਸੂਰਜਕੁੰਡ ਵਿਚ ਅੱਜ 37ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ-2024 ਦਾ ਸ਼ਾਨਦਾਰ ਆਗਾਜ ਹੋਇਆ, ਜੋ 18 ਫਰਵਰੀ ਤਕ ਚੱਲੇਗਾ। ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਵੱਲੋਂ 37ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ‘ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਅਤੇ ਮੁੱਖ ਮੰਤਰੀ ਮਨੋਹਰ ਲਾਲ ਸਮੇਤ ਕਈ ਮਾਣਯੋਗ ਮਹਿਮਾਨਾਂ ਦੀ ਮਾਣਯੋਗ ਮੌਜੂਦਗੀ ਰਹੀ।

ਮੇਲੇ ਦੀ ਉਦਘਾਟਨ ਮੌਕੇ ‘ਤੇ ਰਾਸ਼ਟਰਪਤੀ ਨੇ ਮੇਲਾ ਪਰਿਸਰ ਵਿਚ ਹਰਿਆਣਾ ਦੀ ਆਪਣਾ ਘਰ ਪਵੇਲਿਅਨ ਦਾ ਦੌਰਾ ਕੀਤਾ ਅਤੇ ਹਰਿਆਣਵੀਂ ਸਭਿਆਚਾਰ ਦੀ ਝਲਕ ਬਿਖੇਰ ਰਹੇ ਯੰਤਰਾਂ ਦੀ ਬਾਰੀਕੀ ਨਾਲ ਜਾਣਕਾਰੀ ਵੀ ਲਈ। ਰਾਸ਼ਟਰਪਤੀ ਨੇ ਮੇਲਾ ਦਾ ਥੀਮ ਸਟੇਟ ਗੁਜਰਾਤ ਰਾਜ ਦੇ ਸਟਾਲਾਂ ਦਾ ਅਵਲੋਕਨ ਕਰਦੇ ਹੋਏ ਸ਼ਿਲਪਕਾਰਾਂ ਨਾਲ ਵੀ ਸੰਵਾਦ ਕੀਤਾ। ਇਸਦੇ ਨਾਲ ਹੀ ਮੇਲੇ ਦੇ ਸਹਿਭਾਗੀ ਦੇਸ਼ਾਂ ਤੇ ਪ੍ਰਦੇਸ਼ਾਂ ਦੀ ਸਭਿਆਚਾਰਕ ਵਿਧਾ ਨੂੰ ਵੀ ਦੇਖਦੇ ਹੋਏ ਉਨ੍ਹਾਂ ਨੁੰ ਪ੍ਰੋਤਸਾਹਿਤ ਕੀਤਾ। ਪਰਿਸਰ ਦੀ ਮੁੱਖ ਚੌਪਾਨ ਦੇ ਮੰਚ ਤੋਂ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੇ ਦੀਪ ਪ੍ਰਜਵਲਤ ਦੇ ਨਾਲ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ।

ਉਦਘਾਟਨ ਕਰਨ ਬਾਅਦ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿਚ ਕਿਹਾਾ ਕਿ ਸਾਲ 1987 ਤੋਂ ਹਰ ਸਾਲ ਪ੍ਰਬੰਧਿਤ ਕੀਤੇ ਜਾ ਰਹੇ ਇਸ ਮੇਲੇ ਦੇ ਸਫਲ ਪ੍ਰਬੰਧ ਲਈ ਸਾਰੀ ਟੀਮਾਂ ਵਧਾਈ ਯੋਗ ਹਨ। ਉਨ੍ਹਾਂ ਨੇ ਇਸ ਸਾਲ ਦੇ ਮੇਲੇ ਦੇ ਪ੍ਰਬੰਧ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ।

ਦਰੋਪਦੀ ਮੁਰਮੂ ਨੇ ਕਿਹਾ ਕਿ ਤੰਜਾਨਿਆ ਇਸ ਸਾਲ ਦੇ ਮੇਲੇ ਦਾ ਭਾਗੀਦਾਰ ਦੇਸ਼ ਹਨ। ਪਿਛਲੇ ਸਾਲ ਅਕਤੂਬਰ ਵਿਚ ਤੰਜਾਨਿਆ ਦੀ ਰਾਸ਼ਟਰਪਤੀ ਸਾਮਿਆ ਸੁਲੁਹ ਹਸਨ ਨਾਲ ਚਰਚਾ ਦੌਰਾਨ ਦੋਵਾਂ ਦੇਸ਼ਾਂ ਦੀ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਹੋਰ ਵੱਧ ਵਿਸਤਾਰਿਤ ਕਰਨ ਦੇ ਮਹਤੱਵ ‘ਤੇ ਸਹਿਮਤੀ ਬਣੀ ਸੀ। ਇਸ ਮੇਲੇ ਵਿਚ ਆਉਣ ਵਾਲੇ ਸੈਨਾਨੀਆਂ ਨੂੰ ਲੱਕੜੀ ਦੀ ਨੱਕਾਸ਼ੀ ਮਿੱਟੀ ਦੇ ਬਰਤਨ ਅਤੇ ਬੁਨਾਈ ਸਮੇਤ ਜੀਵਤ ਅਤੇ ਰੰਗੀਨ ਤੰਜਾਨੀਆਂ ਕਲਾ ਅਤੇ ਕ੍ਰਾਫਟ ਦਾ ਤਜਰਬਾ ਕਰਨ ਦਾ ਮੌਕਾ ਮਿਲੇਗਾ।

ਇਹ ਤੰਜਾਨਿਆਈ ਨਾਚ, ਸੰਗੀਤ ਅਤੇ ਭੋਜਨਾਂ ਨੂੰ ਪ੍ਰਦਰਸ਼ਿਤ ਕਰਨ ਦਾ ਇਥ ਵਿਲੱਖਣ ਮੰਚ ਹੈ, ਜਿਸ ਵਿਚ ਅਸੀਂ ਭਾਰਤ ਅਤੇ ਪੂਰਵੀ ਅਫ੍ਰੀਕੀ ਕੱਢੇ ਦੇ ਵਿਚ ਸਦੀਆਂ ਤੋਂ ਲੋਕਾਂ ਦੇ ਵਿਚ ਸੰਪਰਕ ਦੇ ਕਾਰਨ ਕੁੱਝ ਭਾਂਰਤੀ ਪ੍ਰਭਾਵ ਦੀ ਝਲਕ ਵੀ ਦੇਖ ਸਕਦੇ ਹਨ। ਇਸ ਮੇਲੇ ਵਿਚ ਭਾਗੀਦਾਰ ਰਾਸ਼ਟਰ ਵਜੋ ਤੰਜਾਨਿਆ ਦੀ ਭਾਗੀਦਾਰੀ ਅਫ੍ਰੀਕੀ ਸੰਘ ਦੇ ਨਾਲ ਭਾਰਤ ਦੀ ਮਜਬੂਤ ਭਾਗੀਦਾਰੀ ਨੂੰ ਉਜਾਗਰ ਕਰਦੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਸ ਸਾਲ ਦੇ ਮੇਲੇ ਦੇ ਸਾਝੇਦਾਰ ਸੂਬਾ ਗੁਜਰਾਤ ਦੀ ਕਲਾ , ਪਰੰਪਰਾ ਦੇਖਦੇ ਹੀ ਬਣਦੀ ਹੈ। ਗੁਜਰਾਤ ਦੇ ਵੱਖ-ਵੱਖ ਖੇਤਰਾਂ ਤੋਂ ਆਏ ਸ਼ਿਲਪਕਾਰਾਂ ਤੇ ਕਲਾਕਾਰਾਂ ਰਾਹੀਂ ਰਾਜ ਦੀ ਜੀਵਤ ਕਲਾ ਦੇਖਣ ਨੂੰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਉੱਤਰ ਪੂਰਵੀ ਹੈਂਡੀਕ੍ਰਾਫਟ ਅਤੇ ਹੈਂਡਲੂਮ ਵਿਕਾਸ ਨਿਗਮ ਲਿਮੀਟੇਡ ਇਸ ਸਾਲ ਦੇ ਮੇਲੇ ਦੇ ਸਭਿਆਚਾਰਕ ਭਾਂਗੀਦਾਰ ਹਨ। ਸਾਡੇ ਸ਼ਿਲਪਕਾਰਾਂ ਨੇ ਦੇਸ਼ ਦੀ ਕਲਾ ਵਿਰਾਸਤਨੂੰ ਸੰਭਾਲ ਕੇ ਰੱਖਿਆ ਹੈ। ਇਸ ਦੇ ਲਈ ਸਾਰੇ ਸ਼ਿਲਪਕਾਰ ਸ਼ਲਾਘਾਯੋਗ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਮੇਲਾ ਸਾਡੀ ਸਭਿਆਚਾਰਕ ਵਿਵਿਧਤਾ ਦਾ ਉਤਸਵ ਹੈ। ਇਹ ਮੇਲਾ ਸਾਡੀ ਪਰੰਪਰਾ ਦਾ ਉਤਸਵ ਵੀ ਹੈ ਅਤੇ ਨਵੀਨਤਾ ਦਾ ਵੀ। ਇਹ ਮੇਲਾ ਸਾਡੇ ਸ਼ਿਲਪਕਾਰਾਂ ਨੂੰ ਕਲਾ ਪ੍ਰੇਮੀਆਂ ਨਾਲ ਜੋੜਨ ਦਾ ਪ੍ਰਭਾਵੀ ਮੰਚ ਹੈ। ਇਹ ਮੇਲਾ ਕਲਾ ਪ੍ਰਦਰਸ਼ਨੀ ਵੀ ਹੈ ਅਤੇ ਵਪਾਰ ਕੇਂਦਰ ਵੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਦੌਰਾਨ 20 ਕਰੋੜ ਰੁਪਏ ਤੋਂ ਵੱਧ ਦਾ ਵਪਾਰ ਹੋਣ ਦੀ ਉਮੀਦ ਹੈ ਜੋ ਸ਼ਿਲਪਕਾਰਾਂ ਤੇ ਹੈਂਡਲੁਮ ਵਪਾਰੀਆਂ ਦੇ ਲਈ ਆਰਥਕ ਦ੍ਰਿਸ਼ਟੀ ਨਾਲ ਇਥ ਬਹੁਤ ਵੱਡਾ ਮੰਚ ਹੈ।

ਇਸ ਮੌਕੇ ‘ਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਅੱਜ ਦੇ ਦਿਨ ਨੁੰ ਹਰਿਆਣਾ ਰਾਜ ਦੇ ਲਈ ਇਕ ਇਤਿਹਾਸਕ ਦਿਨ ਦੱਸਦੇ ਹੋਏ ਕਿਹਾ ਕਿ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਮੌਜੂਦਗੀ ਨਾਲ ਇਸ ਮੇਲੇ ਵਿਚ ਨਵਾਂ ਮੁਕਾਮ ਜੁੜਿਆ ਹੈ। ਉਨ੍ਹਾਂ ਦੇ ਆਉਣ ਨਾਲ ਹਰਿਆਣਾ ਰਾਜ ਦੇ ਲਈ ਵੀ ਅੱਜ ਦਾ ਦਿਨ ਇਤਿਹਾਸਕ ਬਣ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮੇਲੇ ਦਾ ਥੀਮ ਸਟੇਟ ਗੁਜਰਾਤ ਹੈ, ਜੋ ਸਭਿਆਚਾਰਕ ਵਿਵਿਧਤਾ ਅਤੇ ਸਭਿਅਤਾ ਦੇ ਲਈ ਪ੍ਰਸਿੱਦ ਹੈ ਅਤੇ ਮੇਲੇ ਦਾ ਸਹਿਯੋਗ ਰਾਸ਼ਟਰ ਤੰਜਾਨਿਆ ਹੈ, ਜਿਸ ਦਾ ਪੂਰੇ ਭਾਰਤ ਦੇ ਨਾਲ ਡੁੰਘਾ ਰਿਸ਼ਤਾ ਹੈ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਉਮੀਦ ਹੈ ਇਸ ਤਰ੍ਹਾ ਦੇ ਪ੍ਰਬੰਧਾਂ ਨਾਲ ਸਾਡੇ ਦੋਪੱਖੀ ਸਬੰਧ ਹੋਰ ਮਜਬੂਤ ਹੋਣਗੇ।

ਰਾਜਪਾਲ ਨੇ ਕਿਹਾ ਕਿ ਸੂਰਜਕੁੰਡ ਕੌਮਾਂਤਰੀ ਮੇਲਾ ਨੇ ਕੌਮਾਂਤਰੀ ਸੈਰ-ਸਪਾਟਾ ਕੈਲੇਂਡਰ ਵਿਚ ਆਪਣੀ ਵੱਖ ਪਹਿਚਾਣ ਬਣਾ ਲਈ ਹੈ। ਹੁਣ ਇਹ ਹਰ ਸਾਲ ਇਕ ਵੱਡੇ ਪ੍ਰੋਗ੍ਰਾਮ ਹਨ ਜੋ ਲਗਤਾਰ ਸਫਲਤਾ ਦੇ ਵੱਲ ਵਧਿਆ ਹੈ। ਪਿਛਲੇ ਸਾਲ ਦੇਸ਼ ਵਿਦੇਸ਼ ਤੋਂ ਲਗਭਗ 14 ਲੱਖ ਸੈਨਾਨੀਆਂ ਦਾ ਮੇਲੇ ਵਿਚ ਆਉਣਾ ਹੋਇਆ ਸੀ।

ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਇਸ ਸਾਲ ਸਾਡੇ ਅੱਠ ਉੱਤਰ ਪੂਰਵੀ ਸੂਬੇ- ਅਰੁਣਾਚਲ ਪ੍ਰਦੇਸ਼, ਅਸਮ, ਮਣੀਪੁਰ, ਮੇਘਾਲਯ, ਮਿਜੋਰਮ, ਨਾਗਾਂਲੈਂਡ, ਸਿਕਿੰਮ ਤੇ ਤ੍ਰਿਪੁਰਾ- ਸਾਡੀ ਅਸਟਲਛਮੀ ਸਭਿਆਚਾਰਕ ਭਾਗੀਦਾਰ ਵਜੋ ਹਿੱਸਾ ਲੈ ਰਹੇ ਹਨ। ਇਹ ਸਾਰੇ ਅੱਠ ਸੂਬੇ ਮੇਲੇ ਵਿਚ ਸੈਨਾਨੀਆਂ ਤੇ ਕਲਾ ਪ੍ਰੇਮੀਆਂ ਦੇ ਲਈ ਕਲਾ, ਕ੍ਰਾਫਟ, ਭੋਜਨ ਅਤੇ ਪ੍ਰਦਰਸ਼ਨ ਕਲਾ ਦੀ ਪਹਿਲਾਂ ਕਦੀ ਨਾ ਦੇਖੀ ਗਈ। ਮਾਲਾ ਪੇਸ਼ ਕਰਨ ਲਈ ਇਕ ਛੱਤਰੀ ਦੇ ਹੇਠਾਂ ਇਕੱਠਾ ਹੋ ਕੇ ਆਪਣੀ ਪ੍ਰਤੀਭਾਵਾਂ ਦਾ ਪ੍ਰਦਰਸ਼ਨ ਕਰ ਕੇ ਮੇਲੇ ਨੂੰ ਦਿਲਕਸ਼ ਬਣਾਏਗੀ।

ਇਸ ਮੌਕੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਦਾ ਸੂਬਾ ਵਾਸੀਆਂ ਵੱਲੋਂ ਹਰਿਆਣਾ ਦੀ ਧਰਤੀ ‘ਤੇ ਪਹੁੰਚਣ ਲਈ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਅਰਾਵਲੀ ਦੀ ਪਹਾੜੀਆਂ ਦੀ ਤਲਹਟੀ ਵਿਚ ਤੋਮਰ ਵੰਸ਼ ਦੇ ਰਾਜਾ ਸੂਰਜਪਾਲ ਵੱਲੋਂ ਬਣਵਾਇਆ ਗਿਆ ਇਤਿਹਾਸਕ ਸੂਰਜਕੁੰਡ ਰੋਸਨ ਸ਼ੈਲੀ ਵਿਚ ਬਣਿਆ ਹੈ ਅਤੇ ਅਗਲੇ ਸੂਰਜ ਦੀ ਸ਼ੇਪ ਦਾ ਹੈ। ਉਗਦਾ ਸੂਰਜ ਪ੍ਰਗਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਧਰਤੀ ‘ਤੇ ਪਿਛਲੇ 36 ਸਾਲਾਂ ਤੋਂ ਲਗਾਏ ਜਾ ਰਹੇ ਕੌਮਾਂਤਰੀ ਕ੍ਰਾਫਟ ਮੇਲੇ ਦਾ ਇਸ ਵਾਰ ਵਿਸ਼ੇਸ਼ ਮਹਤੱਵ ਹੈ, ਇਸ ਦਾ ਉਦਘਾਟਨ ਰਾਸ਼ਟਰਪਤੀ ਦੇ ਕਰ-ਕਮਲਾ ਨਾਲ ਹੋਇਆ ਹੈ। ਅੱਜ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਹਰਿਆਣਾ ਦੀ ਪਹਿਚਾਣ ਬਣ ਚੁੱਕਾ ਹੈ।

ਮੁੱਖ ਮੰਤਰੀ ਨੇ ਵਿਸ਼ੇਸ਼ ਰੂਪ ਨਾਲ ਮੇਲੇ ਵਿਚ ਭਾਗੀਦਾਰ ਦੇਸ਼ ਸੰਯੁਕਤ ਗਣਰਾਜ ਤੰਜਾਨਿਆ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੂਰਵੀ ਅਫ੍ਰੀਕਾ ਦੇਸ਼ ਤੰਜਾਨਿਆ ਦੀ ਕਲਾ ਅਤੇ ਸ਼ਿਲਪ ਯਕੀਨੀ ਰੂਪ ਨਾਲ ਇਸ ਮੇਲੇ ਵਿਚ ਖਿੱਚ ਦਾ ਕੇਂਦਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੇਲੇ ਦਾ ਸਹਿਭਾਗੀ ਰਾਜ ਗੁਜਰਾਤ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸੂਬੇ ਆਤਮਨਿਰਭਰਤਾ ਦੇ ਨਾਲ ਵਿਕਸਿਤ ਭਾਰਤ ਦੀ ਪਰਿਕਲਪਨਾ ਨੂੰ ਸਾਕਾਰ ਕਰਨ ਵਿਚ ਆਪਣੀ ਜਿਮੇਵਾਰੀ ਨਿਭਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਇਸ ਸਲਾ ਇਸ ਮੇਲੇ ਵਿਚ 40 ਤੋਂ ਵੱਧ ਦੇਸ਼ ਹਿੱਸਾ ਲੈ ਰਹੇ ਹਨ, ਜੋ ਇਕ ਰਿਕਾਰਡ ਹੈ। ਇੱਥੇ ਦੇਸ਼-ਵਿਦੇਸ਼ ਦੇ ਕਲਾਕਾਰਾਂ ਤੇ ਸ਼ਿਲਪਕਾਰਾਂ ਦੀ ਕਲਪਨਾਵਾਂ ਨਾਲ ਸਰਾਬੋਰ ਕਲਾਕ੍ਰਿਤੀਆਂ ਨਾਲ ਲੈਸ ਇਸ ਹੈਂਡੀਕ੍ਰਾਫਟ ਮੇਲੇ ਦੀ ਛਟਾ ਦੇਖਦੇ ਹੀ ਬਣਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੇਮਲੇ ਵਿਚ ਲਗਭਗ 1000 ਤੋਂ ਵੱਧ ਸਟਾਲ ਸ਼ਿਲਪਕਾਰਾਂ ਤੇ ਹਸਤਸ਼ਿਲਪੀਆਂ ਨੂੰ ਉਪਲਬਧ ਕਰਵਾਏ ਜਾਂਦੇ ਹਨ। ਮੇਲੇ ਵਿਚ ਹਰਿਆਣਾ ਦੀ ਚੌਪਾਲ, ਆਪਣਾ ਘਰ ਰਾਹੀਂ ਇੱਥੇ ਦੀ ਸਭਿਆਚਾਰ ਵੀ ਦੇਖਣ ਨੂੰ ਮਿਲੇਗੀ। ਉਨ੍ਹਾਂ ਨੇ ਕਿਹਾ ਕਿ 16 ਦਿਨਾਂ ਤਕ ਚਲਣ ਵਾਲੇ ਇਸ ਮੇਲੇ ਵਿਚ 15 ਲੱਖ ਤੋਂ ਵੱਧ ਲੋਕਾਂ ਦੇ ਆਉਣ ਦੀ ਉਮੀਦ ਹੈ।

ਮਨੋਹਰ ਲਾਲ ਨੇ ਕਿਹਾ ਕਿ ਹਸਤਸ਼ਿਲਪੀਆਂ ਵੱਲੋਂ ਬਣਾਈ ਗਈ ਕਲਾਕ੍ਰਿਤ ਅਤੇ ਹੈਂਡੀਕ੍ਰਾਫਟ ਆਤਮਨਿਰਭਰ ਭਾਰਤ ਦੀ ਸੱਚੀ ਭਾਵਨਾ ਨੂੰ ਨਿਰੂਪਿਤ ਕਰਦੀ ਹੈ। ਉਨ੍ਹਾਂ ਦੇ ਇਸ ਮਹਤੱਵ ਨੁੰ ਧਿਆਨ ਵਿਚ ਰੱਖਦੇ ਹੋਏ ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਵੱਲੋਂ ਇਸ ਦਿਸ਼ਾ ਵਿਚ ਵਿਸ਼ੇਸ਼ ਯਤਨ ਕੀਤੇ ਗਏ ਹਨ। ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲਾ ਪਿਛਲੇ 36 ਸਾਲਾਂ ਵਿਚ ਸ਼ਿਲਪਕਾਰਾਂ ਅਤੇ ਹੈਂਡਲੂਮਸ ਕਾਰੀਗਰਾਂ ਨੁੰ ਆਪਣਾ ਹੁਨਰ ਪ੍ਰਦਰਸ਼ਿਤ ਕਰਨ ਦਾ ਬਿਹਤਰੀਨ ਮੰਚ ਰਿਹਾ ਹੈ। ਇਹ ਮੇਲਾ ਵੱਖ-ਵੱਖ ਅੰਚਲਾਂ ਦੀ ਲੋਕ-ਕਲਾਵਾਂ, ਲੋਕ-ਭੋਜਨਾਂ, ਲੋਕ-ਸੰਗੀਤ, ਲੋਕ ਨਾਚ ਅਤੇ ਵੇਸ਼ਭੂਸ਼ਾ ਨਾਲ ਰੁਬਰੂ ਕਰਾਉਂਦਾ ਹੈ। ਇਹ ਮੇਲਾ ਪਰੰਪਰਾ ਵਿਰਾਸਤ ਅਤੇ ਸਭਿਆਚਾਰ ਦੀ ਤ੍ਰਿਵੇਣੀ ਹੈ, ਜੋ ਭਾਰਤ ਦੇ ਹੀ ਨਹੀਂ ਸੋਗ ਦੁਨੀਆਭਰ ਦੇ ਸੈਨਾਨੀਆਂ ਨੂੰ ਆਪਣੇ ਵੱਲ ਖਿੱਚਦੇ ਹਨ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸ਼ਿਲਪਕਲਾ ਨੁੰ ਪ੍ਰੋਤਸਾਹਨ ਦੇਣ ਲਈ ਅਸੀਂ ਇਸ ਤਰ੍ਹਾ ਦੇ ਮੰਚ ਪ੍ਰਦਾਨ ਕਰਦੇ ਰਹਿੰਦੇ ਹਨ। ਇਸ ਕੌਮਾਂਤਰੀ ਕ੍ਰਾਫਟ ਮੇਲੇ ਤੋਂ ਇਲਾਵਾ ਜਿਲ੍ਹਾ ਪੱਧਰ ‘ਤੇ ਸਰਸ ਮੇਲੇ ਲਗਾਏ ਜਾਂਦੇ ਹਨ, ਜਿਨ੍ਹਾਂ ਵਿਚ ਸ਼ਿਲਪਕਾਰਾਂ ਅਤੇ ਬੁਨਕਰਾਂ ਨੂੰ ਆਪਣੀ ਹਸਤਸ਼ਿਲਪਾਂ ਦਾ ਪ੍ਰਦਰਸ਼ਨ  ਕਰਨ ਦਾ ਮੌਕਾ ਮਿਲਦਾ ਹੈ।

ਇਸ ਮੌਕੇ ‘ਤੇ ਹਰਿਆਣਾ ਦੇ ਸੈਰ-ਸਪਾਟਾ ਅਤੇ ਵਿਰਾਸਤ ਮੰਤਰੀ ਕੰਵਰ ਪਾਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ 36 ਸਾਲਾਂ ਤੋਂ ਸੂਰਜਕੁੰਡ ਸ਼ਿਲਪ ਮੇਲਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਹਰ ਸਾਲ ਇਸ ਦਾ ਆਕਾਰ ਵੱਧਦਾ ਜਾ ਰਿਹਾ ਹੈ। ਪਿਛਲੇ ਕੁੱਝ ਸਾਲਾਂ ਵਿਚ ਮੁੱਖ ਮੰਤਰੀ ਮਨੋਹਰ ਲਾਲ ਦੇ ਦੂਰਦਰਸ਼ੀ ਅਗਵਾਈ ਹੇਠ ਇਹ ਮੇਲਾ ਤੇਜੀ ਨਾਲ ਪ੍ਰਸਿੱਦੀ ਦੇ ਮਾਮਲੇ ਵਿਚ ਅੱਗੇ ਵੱਧ ਰਿਹਾ ਹੈ।

ਮੁੱਖ ਮੰਤਰੀ ਦੇ ਸੈਰ-ਸਪਾਟਾ ਨੂੰ ਪ੍ਰੋਤਸਾਹਨ ਦੇਣ ਅਤੇ ਵਿਸ਼ਵ ਪੱਧਰ ਤਕ ਪਹਿਚਾਣ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਵੱਖ-ਵੱਖ ਦੇਸ਼ਾਂ ਦੀ ਭਾਗੀਦਾਰੀ ਇਸ ਮੇਲੇ ਵਿਚ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿਚ ਸ਼ਿਲਪਕਲਾ ਨੁੰ ਪ੍ਰੋਤਸਾਹਨ ਦੇਣ ਲਈ ਸਰਕਾਰ ਸ਼ਿਲਪਕਾਰਾਂ ਨੂੰ ਵਿਸ਼ੇਸ਼ ਮੰਚ ਪ੍ਰਦਾਨ ਕਰ ਰਹੀ ਹੈ। ਇਸ ਕੌਮਾਂਤਰੀ ਕ੍ਰਾਫਟ ਮੇਲੇ ਤੋਂ ਇਲਾਵਾ ਜਿਲ੍ਹਾ ਪੱਧਰ ‘ਤੇ ਸਰਸ ਮੇਲੇ ਲਗਾਏ ਜਾਂਦੇ ਹਨ, ਜਿਨ੍ਹਾਂ ਵਿਚ ਸ਼ਿਲਪਕਾਰਾਂ ਅਤੇ ਬੁਨਕਰਾਂ ਨੂੰ ਆਪਣੀ ਹਸਤਸ਼ਿਲਪਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ।

 ਇਸ ਮੌਕੇ ‘ਤੇ ਕੇਂਦਰੀ ਭਾਂਰਤੀ ਉਦਯੋਗ ਰਾਜ ਮੰਤਰੀ ਕ੍ਰਿਸ਼ਣ ਪਾਲ, ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਵਿਧਾਇਕ ਸ੍ਰੀਮਤੀ ਸੀਮਾ ਤ੍ਰਿਖਾ, ਰਾਜੇਸ਼ ਨਾਗਰ, ਨਰੇਂਦਰ ਗੁਪਤਾ, ਮੁੱਖ ਸਕੱਤਰ ਸੰਜੀਵ ਕੌਸ਼ਲ, ਪੁਲਿਸ ਮਹਾਨਿਦੇਸ਼ਕ ਸ਼ਤਰੂਜੀਤ ਕਪੂਰ, ਸੂਰਜਕੁੰਡ ਮੇਲਾ ਅਥਾਰਿਟੀ ਚੇਅਰਮੈਨ ਵੀ ਵਿਦਿਆਵਤੀ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸਭਿਆਚਾਰਕ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ ਸਮੇਤ ਹੋਰ ਸਾਂਸਦ ਅਤੇ ਵਿਧਾਇਕ ਮੌਜੂਦ ਰਹੇ।

 

 

Exit mobile version