July 7, 2024 7:34 pm
third and final match

ਭਾਰਤ ਨੇ ਦੱਖਣੀ ਅਫਰੀਕਾ ਦੇ ਸਾਹਮਣੇ ਰੱਖਿਆ 212 ਦੌੜਾਂ ਦਾ ਟੀਚਾ

ਚੰਡੀਗੜ੍ਹ 13 ਜਨਵਰੀ 2022: ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਭਾਰਤ (India) ਅਤੇ ਦੱਖਣੀ ਅਫਰੀਕਾ (South Africa) ਵਿਚਾਲੇ ਤੀਜਾ ਅਤੇ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਆਖਰੀ ਟੈਸਟ ਮੈਚ (Test match) ਦਾ ਅੱਜ ਤੀਜਾ ਦਿਨ ਹੈ। ਭਾਰਤ ਨੂੰ ਦੂਜੀ ਪਾਰੀ ਵਿੱਚ ਵੱਡਾ ਸਕੋਰ ਬਣਾਉਣਾ ਹੋਵੇਗਾ। ਭਾਰਤੀ (India) ਟੀਮ ਆਪਣੀ ਦੂਜੀ ਪਾਰੀ ‘ਚ 198 ਦੌੜਾਂ ‘ਤੇ ਆਲ ਆਊਟ ਹੋ ਗਈ। ਟੀਮ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਧ 100 ਦੌੜਾਂ ਬਣਾਈਆਂ ਅਤੇ ਨਾਬਾਦ ਰਹੇ। ਇਹ ਉਸਦੇ ਟੈਸਟ ਕਰੀਅਰ ਦਾ ਚੌਥਾ ਸੈਂਕੜਾ ਸੀ। ਭਾਰਤ ਨੇ ਪਹਿਲੀ ਪਾਰੀ ਵਿੱਚ 223 ਦੌੜਾਂ ਬਣਾਈਆਂ ਸਨ। ਜਵਾਬ ‘ਚ ਦੱਖਣੀ ਅਫਰੀਕਾ (South Africa) ਦੀ ਪਾਰੀ 210 ਦੌੜਾਂ ‘ਤੇ ਹੀ ਸਿਮਟ ਗਈ। ਦੂਜੀ ਪਾਰੀ ਵਿੱਚ ਭਾਰਤੀ ਟੀਮ 13 ਦੌੜਾਂ ਦੀ ਬੜ੍ਹਤ ਲੈ ਕੇ ਉਤਰੀ। ਇਸ ਲਿਹਾਜ਼ ਨਾਲ ਦੂਜੀ ਪਾਰੀ ‘ਚ ਭਾਰਤ ਨੇ ਦੱਖਣੀ ਅਫਰੀਕਾ ਦੇ ਸਾਹਮਣੇ 212 ਦੌੜਾਂ ਦਾ ਟੀਚਾ ਰੱਖਿਆ ਹੈ।

ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ 10 ਮਹੀਨਿਆਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ‘ਚ ਸੈਂਕੜਾ ਲਗਾਇਆ ਹੈ। ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਕੇਪਟਾਊਨ ਟੈਸਟ ‘ਚ ਕਰੀਅਰ ਦਾ ਚੌਥਾ ਸੈਂਕੜਾ ਲਗਾਇਆ। ਪੰਤ ਨੇ ਆਖਰੀ ਸੈਂਕੜਾ ਮਾਰਚ 2021 ‘ਚ ਇੰਗਲੈਂਡ ਖਿਲਾਫ ਬਣਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 2019 ‘ਚ ਆਸਟ੍ਰੇਲੀਆ ਖਿਲਾਫ ਸਿਡਨੀ ਦੇ ਮੈਦਾਨ ‘ਤੇ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਹੀ ਪੰਤ ਨੇ 2018 ‘ਚ ਕੇਨਿੰਗਟਨ ਓਵਲ ‘ਚ ਇੰਗਲੈਂਡ ਖਿਲਾਫ ਪਹਿਲਾ ਸੈਂਕੜਾ ਲਗਾਇਆ ਸੀ। ਪੰਤ ਦੱਖਣੀ ਅਫਰੀਕਾ ‘ਚ ਸੈਂਕੜਾ ਲਗਾਉਣ ਵਾਲੇ ਪਹਿਲੇ ਏਸ਼ੀਆਈ ਵਿਕਟਕੀਪਰ ਵੀ ਬਣ ਗਏ ਹਨ। ਮਹਿੰਦਰ ਸਿੰਘ ਧੋਨੀ ਅਤੇ ਕੁਮਾਰ ਸੰਗਾਕਾਰਾ ਵੀ ਅਫਰੀਕੀ ਮੈਦਾਨ ‘ਤੇ ਕਦੇ ਵੀ ਸੈਂਕੜਾ ਨਹੀਂ ਬਣਾ ਸਕੇ। ਦੱਖਣੀ ਅਫਰੀਕਾ ਵਿੱਚ ਧੋਨੀ ਦਾ ਸਭ ਤੋਂ ਵੱਧ ਸਕੋਰ 90 ਅਤੇ ਸੰਗਾਕਾਰਾ ਦਾ 89 ਰਿਹਾ।