Site icon TheUnmute.com

J&K : ਅੱਤਵਾਦੀਆਂ ਨੇ ਪੁਲਵਾਮਾ ‘ਚ ਪੋਸਟ ਆਫਿਸ ‘ਤੇ ਗ੍ਰਨੇਡ ਨਾਲ ਕੀਤਾ ਹਮਲਾ, 2 ਪੁਲਸ ਮੁਲਾਜ਼ਮ ਜਖ਼ਮੀ

Terrorists attack post office in Pulwama

ਚੰਡੀਗੜ੍ਹ 26 ਦਸੰਬਰ 2021: ਜੰਮੂ-ਕਸ਼ਮੀਰ (Jammu and Kashmir) ‘ਚ ਅੱਤਵਾਦੀਆਂ (terrorists) ਦੇ ਨਾਪਾਕ ਮਨਸੂਬੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਵਾਰ ਅੱਤਵਾਦੀਆਂ ਨੇ ਪੁਲਵਾਮਾ (Pulwama) ‘ਚ ਪੋਸਟ ਆਫਿਸ ‘ਤੇ ਗ੍ਰਨੇਡ ਨਾਲ ਹਮਲਾ ਕੀਤਾ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਸ ਹਮਲੇ ‘ਚ ਉੱਥੇ ਮੌਜੂਦ 2 ਪੁਲਸ ਮੁਲਾਜ਼ਮ ਇਸ ਦੀ ਲਪੇਟ ‘ਚ ਆਉਣ ਕਾਰਨ ਜ਼ਖਮੀ ਹੋ ਗਏ ਹਨ।

ਇਨ੍ਹਾਂ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਅੱਤਵਾਦੀ (terrorists) ਵੀ ਗ੍ਰਨੇਡ ਸੁੱਟ ਕੇ ਉੱਥੋਂ ਭੱਜਣ ‘ਚ ਕਾਮਯਾਬ ਹੋ ਗਏ। ਪੁਲਸ ਅਤੇ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Exit mobile version