July 7, 2024 3:35 pm
Batmaloo

ਸ੍ਰੀਨਗਰ ਦੇ ਬਟਾਮਾਲੂ ‘ਚ ਪੁਲਸ ਕਾਂਸਟੇਬਲ ‘ਤੇ ਹੋਇਆ ਅੱਤਵਾਦੀ ਹਮਲਾ

ਚੰਡੀਗੜ੍ਹ 28 ਜਨਵਰੀ 2022: ਜੰਮੂ ਕਸ਼ਮੀਰ ‘ਚ ਸ਼੍ਰੀਨਗਰ ਦੇ ਬਟਾਮਾਲੂ (Batamaloo) ‘ਚ ਪੁਲਸ ਕਾਂਸਟੇਬਲ ‘ਤੇ ਅੱਤਵਾਦੀ ਹਮਲੇ (Terrorist attack) ਦੀ ਖਬਰ ਆ ਰਹੀ ਹੈ । ਸੂਤਰਾਂ ਦੇ ਮੁਤਾਬਕ ਇਸ ਹਮਲੇ ‘ਚ ਪੁਲਸ ਜਵਾਨ ਦੀ ਜਾਨ ਬਚ ਗਈ ਅਤੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਸੂਤਰਾਂ ਦੇ ਮੁਤਾਬਕ ਬੀਤੀ ਦੁਪਹਿਰ ਕਰੀਬ 3 ਵਜੇ ਬਟਾਮਾਲੂ ਦੀ ਐਸਡੀ ਕਲੋਨੀ ‘ਚ ਇੱਕ ਅਣਪਛਾਤੇ ਅੱਤਵਾਦੀ ਨੇ ਪੁਲਸ ਕਰਮੀ ‘ਤੇ ਗੋਲੀਆਂ ਚਲਾ ਦਿੱਤੀਆਂ। ਹਮਲੇ ‘ਚ ਜਵਾਨ ਸੁਰੱਖਿਅਤ ਬਚ ਗਿਆ। ਇਸ ਅੱਤਵਾਦੀ ਹਮਲੇ (Terrorist attack) ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਤਲਾਸ਼ੀ ਮੁਹਿੰਮ ਚਲਾਈ। ਇਸ ਸਬੰਧੀ ਕੇਸ ਵੀ ਦਰਜ ਕੀਤਾ ਗਿਆ ਸੀ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਖਬਰ ਨਹੀਂ ਹੈ।