July 7, 2024 6:00 pm
Rupnagar

ਰੂਪਨਗਰ ਵਿਖੇ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ ‘ਚ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਤੋਂ ਮਦਦ ਦੀ ਕੀਤੀ ਅਪੀਲ

ਚੰਡੀਗੜ੍ਹ 05 ਅਕਤੂਬਰ 2022: ਇਸ ਸਮੇਂ ਦੀ ਵੱਡੀ ਖ਼ਬਰ ਰੂਪਨਗਰ (Rupnagar) ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਤੀ ਦੇਰ ਰਾਤ ਥਰਮਲ ਪਲਾਂਟ ਦੇ ਅੰਦਰ ਝੁੱਗੀਆਂ ਵਿੱਚ ਭਿਆਨਕ ਅੱਗ ਲੱਗਣ ਕਾਰਨ ਲਗਭਗ 10 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ | ਇਹ ਅੱਗ ਕਿਵੇਂ ਲੱਗੀ ਫਿਲਹਾਲ ਕਰਨਾ ਦਾ ਪਤਾ ਨਹੀਂ ਲੱਗ ਸਕਿਆ ਪਰ ਇਸ ਭਿਆਨਕ ਹਾਦਸੇ ਵਿਚ ਝੁੱਗੀਆਂ ਅੰਦਰ ਜਰੂਰੀ ਘਰੇਲੂ ਵਸਤਾਂ ਮੋਟਰਸਾਈਕਲ, ਸਾਈਕਲ ਅਤੇ ਸਮਾਨ ਵੀ ਸੜ੍ਹ ਗਿਆ ਹੈ | ਇਸਦੇ ਨਾਲ ਹੀ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਦੇ ਸਕੂਲੀ ਬੈਗ ਤੱਕ ਸੜ੍ਹ ਗਏ | ਰਾਹਤ ਦੀ ਗੱਲ ਹੈ ਕਿ ਇਸ ਘਟਨਾ ਵਿਚ ਕਿਸੇ ਤਰਾਂ ਦੇ ਜਾਣੀ ਨੁਕਸਾਨ ਦੀ ਖ਼ਬਰ ਨਹੀਂ ਹੈ | ਇਨ੍ਹਾਂ ਝੁੱਗੀਆਂ ਦੇ ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ |