Site icon TheUnmute.com

ਲੁਧਿਆਣਾ ‘ਚ ਪਲਾਸਟਿਕ ਫੈਕਟਰੀ ‘ਚ ਲੱਗੀ ਭਿਆਨਕ ਅੱਗ, 2 ਮਜ਼ਦੂਰ ਝੁਲਸੇ

Ludhiana

ਚੰਡੀਗੜ੍ਹ 18 ਅਪ੍ਰੈਲ 2022: ਲੁਧਿਆਣਾ ਸ਼ਹਿਰ ਦੇ ਸੁੰਦਰ ਨਗਰ ‘ਚ ਮੇਨ ਰੋਡ ਸ਼ਿਵ ਮੰਦਰ ਨੇੜੇ ਸਥਿਤ ਇਕ ਫੈਕਟਰੀ ‘ਚ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਸੁੰਦਰ ਨਗਰ ‘ਚ ਪੈਂਦੀ ਸਾਵਨ ਪਲਾਸਟਿਕ ਫੈਕਟਰੀ ‘ਚ ਲੱਗੀ। ਇਸ ਘਟਨਾ ‘ਚ ਅੱਗ ਲੱਗਣ ਕਾਰਨ 2 ਮਜ਼ਦੂਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ |

ਜਦਕਿ ਫੈਕਟਰੀ ‘ਚ ਹੋਰ ਕਿੰਨੇ ਮਜ਼ਦੂਰ ਫਸੇ ਹੋਏ ਹਨ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫੈਕਟਰੀ ਦੀਆਂ ਗਲੀਆਂ ਵਿਚਕਾਰ ਥਾਂ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਕਾਰਵਾਈ ਕੁਝ ਦੇਰੀ ਨਾਲ ਸ਼ੁਰੂ ਹੋਈ, ਜਿਸ ਕਾਰਨ ਅੱਗ ਹੋਰ ਫੈਲ ਗਈ। ਫਿਲਹਾਲ ਫਾਇਰ ਬ੍ਰਿਗੇਡ ਅੱਗ ਬੁਝਾਉਣ ‘ਚ ਲੱਗੀ ਹੋਈ ਹੈ।

Exit mobile version