Site icon TheUnmute.com

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੀ ਇਮਾਰਤ ‘ਚ ਲੱਗੀ ਭਿਆਨਕ ਅੱਗ

ਗੁਰੂ ਨਾਨਕ ਦੇਵ ਹਸਪਤਾਲ

ਚੰਡੀਗੜ੍ਹ 14 ਮਈ 2022: ਇਸ ਸਮੇ ਦੀ ਸਭ ਤੋਂ ਵੱਡੀ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਜਿੱਥੇ ਸਰਕਾਰੀ ਗੁਰੂ ਨਾਨਕ ਦੇਵ ਹਸਪਤਾਲ ਦੀ ਓ.ਪੀ.ਡੀ-ਕੰਮ-ਐਚ.ਆਰ ਇਮਾਰਤ ਵਿਚ ਭਿਆਨਕ ਅੱਗ ਲੱਗੀ ਹੈ | ਇਸ ਭਿਆਨਕ ਹਾਦਸੇ ਦੌਰਾਨ ਮਰੀਜ਼ਾਂ ‘ਚ ਹਫ਼ੜਾ-ਦਫ਼ੜੀ ਮਚ ਗਈ  | ਇਸ ਦੌਰਾਨ ਮੁਸ਼ਕਿਲ ਦੇ ਨਾਲ ਹਸਪਤਾਲ ਪ੍ਰਸ਼ਾਸਨ ਤੇ ਦਮਕਲ ਵਿਭਾਗ ਵੱਲੋਂ ਮੌਕੇ ਤੇ ਪਹੁੰਚ ਕੇ ਵਾਰਡ ਦੇ ਅੰਦਰ ਦਾਖ਼ਲ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਲਿਆਉਣ ਵਿੱਚ ਆਮ ਲੋਕਾਂ ਨੇ ਵੀ ਸਹਿਯੋਗ ਦਿੱਤਾ ਅਤੇ ਜਿਸ ਜਗ੍ਹਾ ਤੇ ਅੱਗ ਲੱਗੀ ਉਸ ਦੇ ਨਾਲ ਹੀ ਵ੍ਹੀਕਲ ਪਾਰਕਿੰਗ ਵੀ ਸੀ |

ਬੜੀ ਮੁਸ਼ਕਲ ਦੇ ਨਾਲ ਹਜ਼ਾਰਾਂ ਦੀ ਤਦਾਦ ‘ਚ ਵ੍ਹੀਕਲ ਵੀ ਉਸ ਜਗ੍ਹਾ ‘ਚੋਂ ਹਟਾਏ ਗਏ ਜਿਸ ਤੋਂ ਬਾਅਦ ਦਮਕਲ ਵਿਭਾਗ ਦੀਆਂ ਗੱਡੀਆਂ ਤੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਵਿਭਾਗ ਵਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ |ਇਸਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੈ |ਫ਼ਿਲਹਾਲ ਅੱਗ ਲੱਗਣ ਦਾ ਕਾਰਨ ਉਕਤ ਵਿਭਾਗ ਦੀ ਇਮਾਰਤ ਦੇ ਨੇੜੇ ਸਥਿਤ ਟਰਾਂਸਫ਼ਾਰਮਰ ਵਿਚ ਸ਼ਾਰਟ ਸਰਕਟ ਹੋਣ ਨੂੰ ਮੰਨਿਆ ਜਾ ਰਿਹਾ ਹੈ।

Exit mobile version