Site icon TheUnmute.com

ਨਕੋਦਰ ‘ਚ ਸਵਿਫ਼ਟ ਤੇ ਇਨੋਵਾ ਕਾਰ ਵਿਚਾਲੇ ਭਿਆਨਕ ਟੱਕਰ, ਦੋ ਨੌਜਵਾਨਾਂ ਦੀ ਮੌਤ

ਨਕੋਦਰ

ਨਕੋਦਰ 13 ਦਸੰਬਰ 2022: ਜ਼ਿਲ੍ਹਾ ਜਲੰਧਰ ‘ਚ ਨਕੋਦਰ (Nakodar) ਦੇ ਨੇੜਲੇ ਪਿੰਡ ਧਾਲੀਵਾਲ ‘ਚ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ | ਨਕੋਦਰ-ਫਗਵਾੜਾ ਰੋਡ ‘ਤੇ ਸਵਿਫ਼ਟ ਅਤੇ ਨਕੋਦਰ ਗੱਡੀ ਵਿਚਕਾਰ ਭਿਆਨਕ ਟੱਕਰ ਹੋਈ ਹੈ, ਇਸ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ ਹੈ ਅਤੇ ਚਾਰ ਕੁੜੀਆਂ ਗੰਭੀਰ ਜ਼ਖਮੀ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ |

ਇਸ ਮੌਕੇ ਡਾਕਟਰ ਪ੍ਰਭਲੀਨ ਨੇ ਦੱਸਿਆ ਕਿ ਹਸਪਤਾਲ ਵਿੱਚ ਦੋ ਨੌਜਵਾਨ ਅਬਰੋਡ ਡੈਡ ਆਏ ਹਨ ਅਤੇ ਚਾਰ ਕੁੜੀਆਂ ਗੰਭੀਰ ਹਾਲਤ ਵਿਚ 108 ਐਂਬੂਲੈਂਸ ਲੈ ਕੇ ਆਈ ਹੈ ਇਨ੍ਹਾਂ ਜ਼ਖਮੀ ਨੂੰ ਫਰੈਕਚਰ ਤੇ ਹੈੱਡ ਇੰਜਰੀ ਹੋਣ ਕਰਕੇ ਸਿਵਲ ਹਸਪਤਾਲ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ |

Exit mobile version