ਚੰਡੀਗੜ੍ਹ, 28 ਅਕਤੂਬਰ 2024: ਮੋਹਾਲੀ (Mohali) ‘ਚ ਬੀਤੀ ਦੇਰ ਰਾਤ ਦੋ ਲਗਜ਼ਰੀ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਇੱਕ ਫਾਰਚੂਨਰ ਕਾਰ ਦੀ ਸਕੋਡਾ ਨਾਲ ਟੱਕਰ ਹੋ ਗਈ। ਇਸ ਦੌਰਾਨ ਸਕੋਡਾ ਕਾਰ ‘ਚ ਸਵਾਰ ਦੋ ਪ੍ਰਾਪਰਟੀ ਕਾਰੋਬਾਰੀਆਂ ਦੀ ਮੌਤ ਹੋ ਗਈ |
ਇਸ ਦਰਦਨਾਕ ਹਾਦਸੇ ‘ਚ ਮ੍ਰਿਤਕਾਂ ਦੀ ਪਛਾਣ ਗੁਰਬੰਸ ਸਿੰਘ ਰਾਜਾ ਢਿੱਲੋਂ (48) ਅਤੇ ਦਲਜੀਤ ਸਿੰਘ (43) ਵਜੋਂ ਹੋਈ ਹੈ | ਜਾਣਕਾਰੀ ਮੁਤਾਬਕ ਇਹ ਦੋਵੇਂ ਕਾਰੋਬਾਰੀ ਮੂਲ ਰੂਪ ਵਿੱਚ ਤਪਾ ਦੇ ਵਸਨੀਕ ਦੱਸੇ ਜਾ ਰਹੇ ਹਨ | ਇਸ ਹਾਦਸੇ ਤੋਂ ਬਾਅਦ ਫਾਰਚੂਨਰ ਸਵਾਰ ਫ਼ਰਾਰ ਦੱਸੇ ਜਾ ਰਹੇ ਹਨ |
ਹਾਦਸੇ ਦੀ ਜਾਣਕਾਰੀ ਮਿਲਣ ‘ਤੇ ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਦਾਅਵਾ ਹੈ ਕਿ ਫਾਰਚੂਨਰ ਕਾਰ ਸਵਾਰ ਨੂੰ ਛੇਤੀ ਹੀ ਫੜ ਲਿਆ ਜਾਵੇਗਾ।ਜਾਣਕਾਰੀ ਮੁਤਾਬਕ ਇਹ ਹਾਦਸਾ ਐਤਵਾਰ ਰਾਤ 10.30 ਵਜੇ ਵਾਪਰਿਆ ਹੈ ।
ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਸਕੋਡਾ ਕਾਰ ਨੂੰ ਟੱਕਰ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸਕੋਡਾ ਕਾਰ ਦੀ ਕੰਡਕਟਰ ਸਾਈਡ ਟੱਕਰ ਹੋ ਗਈ। ਜਿਸ ਕਾਰਨ ਕਾਰ ‘ਚ ਸਵਾਰ ਦੋਵੇਂ ਪ੍ਰਾਪਰਟੀ ਕਾਰੋਬਾਰੀਆਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਫਾਰਚੂਨਰ ਕਾਰ ਏਅਰਪੋਰਟ ਤੋਂ ਲਾਂਡਰਾ (Mohali) ਵੱਲ ਜਾ ਰਹੀ ਸੀ, ਜਦੋਂਕਿ ਸਕੋਡਾ ਸੈਕਟਰ-79 ਵੱਲ ਜਾ ਰਹੀ ਸੀ। ਪੁਲਿਸ ਵੱਲੋਂ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਖੰਗਾਲੀ ਜਾ ਰਹੀ ਹੈ ਤਾਂ ਜੋ ਮੌਕੇ ‘ਤੇ ਹੀ ਪਤਾ ਲੱਗ ਸਕੇ ਕਿ ਕੌਣ ਕਾਰ ਚਲਾ ਰਿਹਾ ਸੀ।