Site icon TheUnmute.com

ਰਾਜਪੁਰਾ ਬਾਈਪਾਸ ‘ਤੇ ਪੀਆਰਟੀਸੀ ਬੱਸ ਤੇ ਟੈਂਕਰ ਵਿਚਾਲੇ ਭਿਆਨਕ ਟੱਕਰ, 10 ਯਾਤਰੀਆਂ ਜ਼ਖਮੀ

ਰਾਜਪੁਰਾ ਬਾਈਪਾਸ

ਰਾਜਪੁਰਾ 21 ਜੁਲਾਈ 20222: ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀਆਂ ਪੀਆਰਟੀਸੀ ਦੀਆਂ ਦੋ ਬੱਸਾਂ ਰਾਜਪੁਰਾ ਬਾਈਪਾਸ ‘ਤੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈਆਂ | ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੀਆਰਟੀਸੀ ਦੀ ਬੱਸ ਰੋਡ ‘ਤੇ ਖੜ੍ਹੇ ਇਕ ਟੈਂਕਰ ਜਾ ਵਜੀ | ਇਸ ਹਾਦਸੇ ਦਾ ਜਾਇਜ਼ਾ ਲੈ ਰਹੇ ਰਾਜਪੁਰਾ ਸਿਟੀ ਦੇ SHO ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਹਾਦਸੇ ‘ਚ ਬੱਸ ਡਰਾਈਵਰ ਸਮੇਤ 10 ਤੋਂ 12 ਯਾਤਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ | ਜਿਹਨਾਂ ‘ਚ ਦੋ ਜ਼ਖਮੀਆਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ |

ਇਸਦੇ ਨਾਲ ਹੀ ਨਹੀਂ SHO ਹਰਮਨਪ੍ਰੀਤ ਸਿੰਘ ਚੀਮਾ ਅਤੇ ਸਿਵਿਲ ਹਸਪਤਾਲ ਦੇ SMO ਡਾ ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਇਹ ਹਾਦਸਾ ਵਾਪਰਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ | ਰਾਹਤ ਦੀ ਗੱਲ ਹੈ ਕਿ ਇਸ ਸੜਕ ਹਾਦਸੇ ‘ਚ ਜਾਣੀ ਨੁਕਸਾਨ ਨਹੀਂ ਹੋਇਆ |

Exit mobile version