Sania Mirza

ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਆਪਣੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 20 ਜਨਵਰੀ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੇ ਘੋਸ਼ਣਾ ਕੀਤੀ ਕਿ 2022 ਉਸ ਦਾ ਆਖਰੀ ਸੀਜ਼ਨ ਹੋਵੇਗਾ ਕਿਉਂਕਿ ਉਸ ਦਾ ਸਰੀਰ ਥਕ ਰਿਹਾ ਹੈ ਅਤੇ ਹਰ ਦਿਨ ਦੇ ਦਬਾਅ ਲਈ ਊਰਜਾ ਅਤੇ ਪ੍ਰੇਰਣਾ ਹੁਣ ਪਹਿਲਾਂ ਵਰਗੀ ਨਹੀਂ ਹੈ। ਸਾਨੀਆ (Sania Mirza) ਨੇ 3 ਮਿਕਸਡ ਡਬਲਜ਼ ਟਰਾਫੀਆਂ ਸਮੇਤ 6 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਉਹ ਭਾਰਤ ਦੀ ਸਭ ਤੋਂ ਸਫਲ ਮਹਿਲਾ ਟੈਨਿਸ (Tennis) ਖਿਡਾਰਨ ਵਜੋਂ ਸੰਨਿਆਸ ਲੈ ਲਵੇਗੀ। ਸਾਨੀਆ ਨੇ ਆਪਣੀ ਜੋੜੀਦਾਰ ਨਾਦੀਆ ਕਿਚਨੋਕ ਦੇ ਨਾਲ ਆਸਟ੍ਰੇਲੀਅਨ ਓਪਨ ‘ਚ ਮਹਿਲਾ ਡਬਲਜ਼ ਦੇ ਪਹਿਲੇ ਦੌਰ ‘ਚ ਹਾਰਨ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਹ ਸਲੋਵੇਨੀਆ ਦੀ ਤਾਮਾਰਾ ਜ਼ਿਦਾਨਸੇਕ ਅਤੇ ਕਾਜਾ ਜੁਵਾਨ ਤੋਂ ਹਾਰ ਗਈ।

ਸਾਨੀਆ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਇਸ ਦੇ ਕਈ ਕਾਰਨ ਹਨ। ਮੈਨੂੰ ਲੱਗਦਾ ਹੈ ਕਿ ਮੈਨੂੰ ਠੀਕ ਹੋਣ ‘ਚ ਲੰਬਾ ਸਮਾਂ ਲੱਗ ਰਿਹਾ ਹੈ। ਮੈਨੂੰ ਅਹਿਸਾਸ ਹੋਇਆ ਕਿ ਮੇਰਾ ਬੇਟਾ ਸਿਰਫ਼ 3 ਸਾਲ ਦਾ ਹੈ ਅਤੇ ਮੈਂ ਉਸ ਨਾਲ ਇੰਨਾ ਜ਼ਿਆਦਾ ਸਫ਼ਰ ਕਰਕੇ ਉਸ ਨੂੰ ਜੋਖਮ ਵਿੱ’ਚ ਪਾ ਰਹੀ ਹਾਂ, ਅਤੇ ਜਿਸਦੀ ਮੈਨੂੰ ਦੇਖਭਾਲ ਕਰਨੀ ਪੈਂਦੀ ਹੈ। ਮੇਰਾ ਸਰੀਰ ਵੀ ਹੁਣ ਕਮਜ਼ੋਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਗੋਡੇ ‘ਚ ਦਰਦ ਰਹਿੰਦਾ ਹੈ।

Scroll to Top