Site icon TheUnmute.com

Punjab: ਪੰਜਾਬ ਦੇ ਤਾਪਮਾਨ ‘ਚ ਆਈ ਗਿਰਾਵਟ, ਅੰਮ੍ਰਿਤਸਰ ‘ਚ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ

Punjab

ਚੰਡੀਗੜ੍ਹ, 02 ਨਵੰਬਰ 2024: ਪੰਜਾਬ (Punjab) ‘ਚ ਹਵਾ ਪ੍ਰਦੂਸ਼ਣ ‘ਚ ਵਾਧਾ ਹੋਇਆ, ਜਿਸ ਨਾਲ ਲੋਕਾਂ ਅਤੇ ਸਰਕਾਰ ਦੀ ਚਿੰਤਾ ਵਧ ਗਈ ਹੈ | ਇਸਦੇ ਨਾਲ ਹੀ ਪੰਜਾਬ ਦਾ ਅੰਮ੍ਰਿਤਸਰ ਸ਼ਹਿਰ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ‘ਚ ਪਹੁੰਚ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਆਤਿਸ਼ਬਾਜ਼ੀ ਤੋਂ ਬਾਅਦ ਅੰਮ੍ਰਿਤਸਰ ਦਾ AQI ਗ੍ਰਾਫ-3 ਕੈਟਾਗਰੀ ‘ਚ ਆ ਪਹੁੰਚ ਗਿਆ ਹੈ, ਜੋ ਕਿ ਦਿੱਲੀ ਦੇ ਪ੍ਰਦੂਸ਼ਣ ਪੱਧਰ ਦੇ ਬਰਾਬਰ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੰਮ੍ਰਿਤਸਰ ਲਾਲ ਸ਼੍ਰੇਣੀ ‘ਚ ਆਇਆ ਹੈ |

ਇਸਦੇ ਨਾਲ ਬਠਿੰਡਾ ‘ਚ ਸਵੇਰੇ 7 ਵਜੇ AQI 131, ਜਲੰਧਰ ‘ਚ AQI 225, ਖੰਨਾ ‘ਚ AQI 220, ਲੁਧਿਆਣਾ ‘ਚ AQI 266 ਅਤੇ ਪਟਿਆਲਾ ‘ਚ AQI 231 ਸੀ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੰਮ੍ਰਿਤਸਰ ਲਾਲ ਸ਼੍ਰੇਣੀ ‘ਚ ਆਇਆ ਹੈ ਅਤੇ ਪੰਜਾਬ ਦੇ ਜ਼ਿਆਦਾਤਰ ਸ਼ਹਿਰ ਸ਼੍ਰੇਣੀ ਵਿੱਚ ਆਏ ਹਨ।

ਚੰਡੀਗੜ੍ਹ ਵੀ ਗ੍ਰਾਫ-3 ਸ਼੍ਰੇਣੀ ਤੋਂ ਸਿਰਫ਼ 3 AQI ਦੂਰ ਹੈ, ਚੰਡੀਗੜ੍ਹ ਦਾ ਸਵੇਰੇ ਔਸਤ AQI 297 ਦਰਜ ਕੀਤਾ ਗਿਆ ਹੈ, ਜਦੋਂ ਕਿ ਅੰਮ੍ਰਿਤਸਰ ਦਾ AQI 339 ਸੀ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਅੰਮ੍ਰਿਤਸਰ ਦਾ AQI ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨ ਸ਼ਾਮ 4 ਵਜੇ ਵੀ ਔਸਤ AQI 350 ਦਰਜ ਕੀਤਾ ਗਿਆ ਸੀ। ਇਸ ਦੇ ਨਾਲ ਹੀ ਚੰਡੀਗੜ੍ਹ ‘ਚ ਬੀਤੀ ਸ਼ਾਮ ਪ੍ਰਦੂਸ਼ਣ ਦਾ ਪੱਧਰ 302 AQI ਸੀ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਹੈ ਤਾਂ ਇਸ ‘ਚ ਗਿਰਾਵਟ ਆਈ ਹੈ |

ਇਸਦੇ ਨਾਲ ਹੀ ਪੰਜਾਬ (Punjab) ਦੇ ਜ਼ਿਆਦਾਤਰ ਸ਼ਹਿਰਾਂ ‘ਚ ਤਾਪਮਾਨ 33 ਤੋਂ 35 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਪਰ ਆਉਣ ਵਾਲੇ ਹਫ਼ਤੇ ‘ਚ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਪੰਜਾਬ ‘;ਚ ਇਹ 2.1 ਡਿਗਰੀ ਅਤੇ ਚੰਡੀਗੜ੍ਹ ‘ਚ 3.3 ਡਿਗਰੀ ਵੱਧ ਹੈ।

 

 

Exit mobile version