July 5, 2024 12:56 am
ਤੇਲੰਗਾਨਾ

ਤੇਲੰਗਾਨਾ ਸਰਕਾਰ ਦਾ ਐਲਾਨ ਯੂਕਰੇਨ ਤੋਂ ਪਰਤੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਚੁੱਕੇਗੀ ਖ਼ਰਚ

ਚੰਡੀਗੜ੍ਹ 15 ਮਾਰਚ 2022: ਤੇਲੰਗਾਨਾ (Telangana) ਦੀ ਕੇਸੀਆਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਕਿ ਯੂਕਰੇਨ ਤੋਂ ਸੁਰੱਖਿਅਤ ਵਾਪਸ ਪਰਤੇ ਰਾਜ ਦੇ 740 ਵਿਦਿਆਰਥੀਆਂ ਦੀ ਪੜ੍ਹਾਈ ਦਾ ਖਰਚਾ ਸੂਬਾ ਸਰਕਾਰ ਚੁੱਕੇਗੀ। ਵਿਧਾਨ ਸਭਾ ‘ਚ ਲੰਬੀ ਬਹਿਸ ਤੋਂ ਬਾਅਦ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਕਿਹਾ ਕਿ ਜੋ ਭਾਰਤੀ ਵਿਦਿਆਰਥੀ ਮੈਡੀਕਲ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਏ ਸਨ ਅਤੇ ਹੁਣ ਤੇਲੰਗਾਨਾ ਵਾਪਸ ਆ ਗਏ ਹਨ, ਉਨ੍ਹਾਂ ਦੀ ਪੜ੍ਹਾਈ ਦਾ ਪੂਰਾ ਖਰਚ ਅਸੀਂ ਚੁੱਕਾਂਗੇ । ਯੂਕਰੇਨ ‘ਚ ਜੰਗ ਦੇ ਮਾਹੌਲ ਤੋਂ ਸੁਰੱਖਿਅਤ ਭਾਰਤ ਪਰਤ ਰਹੇ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ।

ਤੇਲੰਗਾਨਾ (Telangana) ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਵਿਧਾਨ ਸਭਾ ਨੂੰ ਦੱਸਿਆ ਕਿ ਰਾਜ ਸਰਕਾਰ ਯੂਕਰੇਨ ਤੋਂ ਪਰਤੇ 740 ਵਿਦਿਆਰਥੀਆਂ ਨੂੰ ਆਪਣੀ ਡਾਕਟਰੀ ਪੜ੍ਹਾਈ ਪੂਰੀ ਕਰਨ ਦੀ ਇਜਾਜ਼ਤ ਦੇਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖੇਗੀ।ਭਾਰਤ ਸਰਕਾਰ ਯੂਕਰੇਨ ‘ਚੋਂ ਭਾਰਤੀ ਵਿਦਿਆਰਥੀਆਂ ਨੂੰ ਆਪ੍ਰੇਸ਼ਨ ਗੰਗਾ ਤਹਿਤ ਕੱਢ ਰਹੀ ਹੈ | ਇਸ ਦੌਰਾਨ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦਾ ਕਹਿਣਾ ਹੈ ਕਿ ਭਾਰਤ ਨੇ ‘ਆਪ੍ਰੇਸ਼ਨ ਗੰਗਾ’ ਤਹਿਤ ਯੂਕਰੇਨ ਤੋਂ 22,500 ਭਾਰਤੀਆਂ ਨੂੰ ਸੁਰੱਖਿਅਤ ਕੱਢਣਾ ਯਕੀਨੀ ਬਣਾਇਆ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨੈਸ਼ਨਲ ਮੈਡੀਕਲ ਕੌਂਸਲ ਨੇ ਕਿਹਾ ਸੀ ਕਿ ਯੂਕਰੇਨ ਸੰਕਟ ਅਤੇ ਕੋਵਿਡ ਵਰਗੇ ਅਣਕਿਆਸੇ ਹਾਲਾਤਾਂ ਕਾਰਨ ਆਪਣੀ ਇੰਟਰਨਸ਼ਿਪ ਅਧੂਰੀ ਛੱਡ ਕੇ ਦੇਸ਼ ਪਰਤਣ ਵਾਲੇ ਵਿਦਿਆਰਥੀ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਸਕ੍ਰੀਨਿੰਗ ਟੈਸਟ ਪਾਸ ਕਰਨ ਤੋਂ ਬਾਅਦ ਭਾਰਤ ‘ਚ ਆਪਣੀ ਇੰਟਰਨਸ਼ਿਪ ਪੂਰੀ ਕਰ ਸਕਦੇ ਹਨ।