Site icon TheUnmute.com

Telangana Election: ਤੇਲੰਗਾਨਾ ਵਿਧਾਨ ਸਭਾ ਚੋਣਾਂ ‘ਚ ਦੁਪਹਿਰ 3 ਵਜੇ ਤੱਕ 51.89 ਫੀਸਦੀ ਹੋਈ ਵੋਟਿੰਗ

Telangana

ਚੰਡੀਗੜ੍ਹ, 30 ਨਵੰਬਰ 2023: ਦੁਪਹਿਰ 3 ਵਜੇ ਤੱਕ ਤੇਲੰਗਾਨਾ (Telangana) ‘ਚ 51.89 ਫੀਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਧੀਮੀ ਗਤੀ ਨਾਲ ਸ਼ੁਰੂ ਹੋਣ ਤੋਂ ਬਾਅਦ ਸੂਬੇ ਵਿੱਚ ਵੋਟਿੰਗ ਪ੍ਰਤੀਸ਼ਤ ਵਿੱਚ ਤੇਜ਼ੀ ਆਈ ਹੈ।

ਤੇਲੰਗਾਨਾ ਵਿਧਾਨ ਸਭਾ ਦੀਆਂ ਕੁੱਲ 119 ਸੀਟਾਂ ਲਈ 2,290 ਉਮੀਦਵਾਰ ਮੈਦਾਨ ਵਿੱਚ ਹਨ। ਸੂਬੇ ਦੇ 3.26 ਕਰੋੜ ਵੋਟਰ ਆਪਣੀ ਕਿਸਮਤ ਦਾ ਫੈਸਲਾ ਕਰਨਗੇ। ਸੂਬੇ ਵਿੱਚ 35,655 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਰਾਜ ਭਰ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਵਧੀਕ ਪੁਲਿਸ ਕਮਿਸ਼ਨਰ ਵਿਕਰਮ ਸਿੰਘ ਮਾਨ ਨੇ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ

ਤੇਲੰਗਾਨਾ (Telangana) ਭਾਜਪਾ ਦੇ ਪ੍ਰਧਾਨ ਜੀ ਕਿਸ਼ਨ ਰੈੱਡੀ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਬੀਆਰਐਸ ਉਮੀਦਵਾਰਾਂ ਵਿਰੁੱਧ ਚੋਣ ਪ੍ਰਕਿਰਿਆ ਦੀ ਉਲੰਘਣਾ ਦੀ ਸ਼ਿਕਾਇਤ ਕੀਤੀ ਹੈ। ਕਿਸ਼ਨ ਰੈਡੀ ਨੇ ਮੁੱਖ ਚੋਣ ਅਧਿਕਾਰੀ ਨੂੰ ਪੱਤਰ ਲਿਖਿਆ ਹੈ।

Exit mobile version