Site icon TheUnmute.com

Telangana: ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਸਿਹਤ ਵਿਗੜੀ

K Chandrasekhar Rao

ਚੰਡੀਗੜ੍ਹ 11 ਮਾਰਚ 2022: ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ (K Chandrasekhar Rao) ਦੀ ਮਾਮੂਲੀ ਬਿਮਾਰੀ ਕਾਰਨ ਸ਼ੁੱਕਰਵਾਰ ਨੂੰ ਰਾਓ ਪਤਨੀ, ਬੇਟੀ ਅਤੇ ਪੋਤੇ ਦੇ ਨਾਲ ਜਾਂਚ ਲਈ ਕਾਰਪੋਰੇਟ ਹਸਪਤਾਲ ਗਏ। ਅਧਿਕਾਰਤ ਸੂਤਰਾਂ ਅਨੁਸਾਰ ਸ੍ਰੀ ਰਾਓ ਦੇ ਹਸਪਤਾਲ ‘ਚ ਦਿਲ ਦੇ ਅਤੇ ਐਂਜੀਓ ਟੈਸਟਾਂ ਸਮੇਤ ਵੱਖ-ਵੱਖ ਟੈਸਟ ਕੀਤੇ ਜਾ ਰਹੇ ਹਨ।
ਸੂਤਰਾਂ ਦੇ ਮੁਤਾਬਕ ਮੰਤਰੀ ਕੇਟੀ ਰਾਮਾ ਰਾਓ ਅਤੇ ਟੀ ​​ਹਰੀਸ਼ ਰਾਓ ਬਾਅਦ ‘ਚ ਮੁੱਖ ਮੰਤਰੀ ਦਾ ਹਾਲ-ਚਾਲ ਪੁੱਛਣ ਹਸਪਤਾਲ ਪਹੁੰਚੇ ਹਨ। ਇਸਦੇ ਚੱਲਦੇ ਕੇ ਚੰਦਰਸ਼ੇਖਰ ਰਾਓ (K Chandrasekhar Rao) ਨੇ ਯਾਦਾਦਰੀ ਯਾਤਰਾ ਮੁਲਤਵੀ ਕਰਨ ਦਾ ਫੇਸਲਾ ਲਿਆ ਹੈ।

Exit mobile version