1 ਮਾਰਚ 2025: ਲੁਧਿਆਣਾ (ludhiana) ਦੇ ਲਾਡੋਵਾਲ ਬਾਈਪਾਸ ਨੇੜੇ ਸਥਿਤ ਪਿੰਡ ਨੂਰਪੁਰ ਬੇਟ ਵਿੱਚ ਐਨਆਰਆਈ ਦੀ ਜ਼ਮੀਨ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ, 6 ਕਰੋੜ ਰੁਪਏ ਦੀ ਜ਼ਮੀਨ 30 ਲੱਖ ਰੁਪਏ ਵਿੱਚ ਵੇਚ ਦਿੱਤੀ ਗਈ। ਇੰਨਾ ਹੀ ਨਹੀਂ, ਕਿਸੇ ਹੋਰ ਵਿਅਕਤੀ ਨੂੰ ਐਨਆਰਆਈ ਵਜੋਂ ਪੇਸ਼ ਕੀਤਾ ਗਿਆ ਅਤੇ ਕਰੋੜਾਂ ਰੁਪਏ ਦੀ ਜ਼ਮੀਨ ਮਾਮੂਲੀ ਭਾਅ ਵੇਚ ਦਿੱਤੀ ਗਈ।
ਵਿਜੀਲੈਂਸ ਨੇ ਇਸ ਮਾਮਲੇ ਵਿੱਚ ਤਹਿਸੀਲਦਾਰ (tehsildar) ਸਮੇਤ ਨੌਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਜੀਲੈਂਸ ਟੀਮ ਨੇ ਫਰਜ਼ੀ ਰਜਿਸਟਰੀ ਮਾਮਲੇ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਵਕੀਲ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਤਹਿਸੀਲਦਾਰ ਜਗਸੀਰ ਸਿੰਘ (jagsir singh) ਸਰਨ, ਖਰੀਦਦਾਰ ਦੀਪਕ ਗੋਇਲ, ਨੰਬਰਦਾਰ ਬਘੇਲ ਸਿੰਘ, ਰਜਿਸਟਰੀ ਕਲਰਕ ਕ੍ਰਿਸ਼ਨਾ ਗੋਪਾਲ, ਵਕੀਲ ਗੁਰਚਰਨ ਸਿੰਘ, ਅਮਿਤ ਗੌੜ, ਨਕਲੀ ਐਨਆਰਆਈ ਦੀਪ ਸਿੰਘ, ਇੱਕ ਕੰਪਿਊਟਰ ਆਪਰੇਟਰ (computer operater) ਅਤੇ ਪ੍ਰਾਪਰਟੀ ਡੀਲਰ ਰਘਬੀਰ ਸਿੰਘ ਸ਼ਾਮਲ ਹਨ। ਪੁਲਿਸ ਗ੍ਰਿਫ਼ਤਾਰ ਕੀਤੇ ਗਏ ਵਕੀਲ ਗੁਰਚਰਨ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਬਾਕੀ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Read More: ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਇਸ ਪ੍ਰੋਗਰਾਮ ਦੀ ਹੋਈ ਸ਼ੁਰੂਆਤ