June 24, 2024 5:22 pm
ਸਬ ਰਜਿਸਟਰਾਰ

ਪੰਜਾਬ ਸਰਕਾਰ ਵਲੋਂ ਤਹਿਸੀਲਦਾਰ ਮੁਅੱਤਲ ਕਰਨ ਦੇ ਵਿਰੋਧ ‘ਚ ਸੂਬੇ ਭਰ ਦੇ ਤਹਿਸੀਲਦਾਰਾਂ ਨੇ ਕੀਤੀ ਸਮੂਹਿਕ ਹੜਤਾਲ

ਚੰਡੀਗੜ੍ਹ 31 ਮਈ 2022: ਪੰਜਾਬ ਸਰਕਾਰ ਵਲੋਂ ਅੱਜ ਲੁਧਿਆਣਾ (ਪੂਰਬੀ) ਦੇ ਸਬ-ਰਜਿਸਟਰਾਰ ਜੀਵਨ ਕੁਮਾਰ ਗਰਗ ਅਤੇ ਹੁਸ਼ਿਆਰਪੁਰ ਦੇ ਸਬ ਰਜਿਸਟਰਾਰ ਹਰਮਿੰਦਰ ਸਿੰਘ ਨੂੰ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਐਨਓਸੀ ਤੋਂ ਵਗੈਰ ਵਸੀਕੇ ਤਸਦੀਕ ਕਰਨ ਦੇ ਦੋਸ਼ਾਂ ਅਧੀਨ ਕਰਕੇ ਪੰਜਾਬ ਸਿਵਲ ਸੇਵਾਵਾਂ 1970 ਦੇ ਨਿਯਮ 4 (1) ਦੇ ਅਧੀਨ ਤੁਰੰਤ ਪ੍ਰਭਾਵ ਦੇ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ। ਇਸਦੇ ਚੱਲਦੇ ਰੋਸ ਵਜੋਂ ਪੰਜਾਬ ਭਰ ਦੇ ਸਬ ਰਜਿਸਟਰਾਰ ਹੜਤਾਲ ‘ਤੇ ਚਲੇ ਗਏ ਹਨ | ਇਸ ਦੌਰਾਨ ਲੋਕਾਂ ਤਹਿਸੀਲਾਂ ਵਿੱਚ ਰਜਿਸਟਰੀਆਂ ਅਤੇ ਮਾਲ ਵਿਭਾਗ ਦੇ ਨਾਲ ਜੁੜੇ ਹੋਰ ਕੰਮ ਕਰਵਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |