Site icon TheUnmute.com

Teej festival: ਹਰਿਆਣਾ ਸਰਕਾਰ ਨੇ ਹਰਿਆਲੀ ਤੀਜ ਦੇ ਤਿਉਹਾਰ ‘ਤੇ ਬੀਬੀਆਂ ਲਈ ਕੀਤੇ ਵੱਡੇ ਐਲਾਨ

Teej festival

ਚੰਡੀਗੜ, 07 ਅਗਸਤ 2024: ਹਰਿਆਣਾ ਸਰਕਾਰ ਨੇ ਸੂਬੇ ਦੀ ਸੱਭਿਆਚਾਰਕ ਪਛਾਣ ਰੱਖਣ ਵਾਲੇ ਵਿਸ਼ੇਸ਼ ਤਿਉਹਾਰ ਹਰਿਆਲੀ ਤੀਜ (Teej festival) ‘ਤੇ ਬੀਬੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਅੱਜ ਜ਼ਿਲ੍ਹਾ ਜੀਂਦ ‘ਚ ਕਰਵਾਏ ਗਏ ਰਾਜ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੀਬੀਆਂ ਅਤੇ ਧੀਆਂ ਲਈ ਐਲਾਨ ਕੀਤੇ ਹਨ | ਹਰਿਆਣਾ ‘ਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਹੁਣ ਲਾਭਪਾਤਰੀ ਪਰਿਵਾਰਾਂ ਨੂੰ 500 ਰੁਪਏ ‘ਚ ਗੈਸ ਸਿਲੰਡਰ ਮਿਲੇਗਾ। ਇਸ ਨਾਲ ਸੂਬੇ ਦੇ 1.80 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ 46 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ ।

ਸੀਐੱਮ ਨਾਇਬ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦੁੱਧ ਤੋਹਫ਼ਾ ਸਕੀਮ ਤਹਿਤ ਸਕੂਲਾਂ ‘ਚ ਪੜ੍ਹਦੀਆਂ 14 ਤੋਂ 18 ਸਾਲ ਤੱਕ ਦੀਆਂ ਧੀਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਉਨ੍ਹਾਂ ਨੂੰ 150 ਦਿਨਾਂ ਤੱਕ ਫੋਰਟੀਫਾਈਡ ਦੁੱਧ ਵੀ ਦਿੱਤਾ ਜਾਵੇਗਾ। ਇਸ ਨਾਲ 2.65 ਲੱਖ ਕਿਸ਼ੋਰ ਲੜਕੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਹਰਿਆਣਾ ਮਾਤਸ਼ਕਤੀ ਉੱਦਮਤਾ ਯੋਜਨਾ ਦੇ ਤਹਿਤ ਸਵੈ-ਰੁਜ਼ਗਾਰ ਸਥਾਪਤ ਕਰਨ ਲਈ ਦਿੱਤੇ ਜਾਣ ਵਾਲੇ ਕਰਜ਼ੇ ਦੀ ਰਕਮ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ।

ਉਨ੍ਹਾਂ ਰੋਜ਼ਾਨਾ ਲੋੜਾਂ ਲਈ ਸਵੈ-ਸਹਾਇਤਾ ਸਮੂਹਾਂ ਨੂੰ ਦਿੱਤੇ ਜਾਣ ਵਾਲੇ ਰਿਵਾਲਵਿੰਗ ਫੰਡ ਦੀ ਰਾਸ਼ੀ 20 ਹਜ਼ਾਰ ਰੁਪਏ ਤੋਂ ਵਧਾ ਕੇ 30 ਹਜ਼ਾਰ ਰੁਪਏ ਕਰਨ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਸਮੂਹ ਸਖੀ ਦਾ ਮਹੀਨਾਵਾਰ ਮਾਣ ਭੱਤਾ 150 ਰੁਪਏ ਤੋਂ ਵਧਾ ਕੇ 500 ਰੁਪਏ ਕਰਨ ਦਾ ਵੀ ਐਲਾਨ ਕੀਤਾ ਹੈ।

ਨਾਇਬ ਸਿੰਘ ਸੈਣੀ ਨੇ ਕਿਹਾ ਕਿ ਤੀਜ ਦੇ ਤਿਉਹਾਰ ‘ਤੇ ਕਰੀਬ 30 ਹਜ਼ਾਰ ਬੀਬੀਆਂ ਨੂੰ ਕੋਥਲੀ ਭੇਂਟ ਕੀਤੀ ਹੈ। ਅੱਜ ਦੇ ਸਮਾਗਮ (Teej festival) ਦੌਰਾਨ ਮੁੱਖ ਮੰਤਰੀ ਨੇ ਸਵੈ-ਸਹਾਇਤਾ ਗਰੁੱਪਾਂ ਦੀਆਂ ਭੈਣਾਂ ਨੂੰ ਸਸ਼ਕਤ ਬਣਾਉਣ ਲਈ 100 ਕਰੋੜ ਰੁਪਏ ਦੇ ਵਿਆਜ ਮੁਕਤ ਕਰਜ਼ੇ ਵੀ ਪ੍ਰਦਾਨ ਕੀਤੇ। ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ਦੌਰਾਨ ਸਵੈ-ਸਹਾਇਤਾ ਸਮੂਹਾਂ ਨੂੰ 490 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਉਣ ਦਾ ਟੀਚਾ ਹੈ।

ਇਸ ਤੋਂ ਇਲਾਵਾ ਅੱਜ ਉਨ੍ਹਾਂ ਸੂਬੇ ਦੀਆਂ 66 ਬੀਬੀ ਸਵੈ-ਸਹਾਇਤਾ ਗਰੁੱਪਾਂ ਨੂੰ ਵੀ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਹਰੇਕ ਜ਼ਿਲ੍ਹੇ ‘ਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਸਵੈ-ਸਹਾਇਤਾ ਗਰੁੱਪਾਂ ਨੂੰ ਕੁੱਲ 38 ਲੱਖ 50 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ। ਇਹ ਹੋਰ ਸਵੈ-ਸਹਾਇਤਾ ਸਮੂਹਾਂ ਨੂੰ ਵੀ ਵਧੇਰੇ ਲਗਨ ਅਤੇ ਸਖ਼ਤ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕਰੇਗਾ। ਹਰਿਆਣਾ ਸਰਕਾਰ ਨੇ ਵੱਖ-ਵੱਖ ਸਿਖਲਾਈ ਪ੍ਰੋਗਰਾਮਾਂ ਰਾਹੀਂ 2 ਲੱਖ ਭੈਣਾਂ ਅਤੇ ਬੇਟੀਆਂ ਨੂੰ ਲਖਪਤੀ ਦੀਦੀ ਬਣਾਉਣ ਦਾ ਟੀਚਾ ਰੱਖਿਆ ਹੈ। ਪਹਿਲੇ ਪੜਾਅ ਵਿੱ’ਚ ਸਾਡਾ ਟੀਚਾ ਇਨ੍ਹਾਂ 62 ਹਜ਼ਾਰ ਭੈਣਾਂ ਅਤੇ ਧੀਆਂ ਨੂੰ ਲਖਪਤੀ ਦੀਦੀ ਬਣਾਉਣਾ ਹੈ।

ਉਨ੍ਹਾਂ ਕਿਹਾ ਕਿ 22 ਜਨਵਰੀ 2015 ਨੂੰ ਪ੍ਰਧਾਨ ਮੰਤਰੀ ਨੇ ਪਾਣੀਪਤ ਤੋਂ ਦੇਸ਼ ਵਿਆਪੀ ਮੁਹਿੰਮ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਹਰਿਆਣਾ ਵਿੱ’ਚ ਲਿੰਗ ਅਨੁਪਾਤ 871 ਤੋਂ 941 ਹੋ ਗਿਆ ਹੈ।

Exit mobile version