July 2, 2024 8:41 pm
Go First

ਗੋ ਫਸਟ ਦੀਆਂ ਦੋ ਫਲਾਈਟਾਂ ‘ਚ ਆਈ ਤਕਨੀਕੀ ਖ਼ਰਾਬੀ, DGCA ਨੇ ਉਡਾਣ ਭਰਨ ਤੋਂ ਰੋਕਿਆ

ਚੰਡੀਗੜ੍ਹ 19 ਜੁਲਾਈ 2022: ਗੋ ਫਸਟ (Go First) ਦੀ ਮੁੰਬਈ-ਲੇਹ ਅਤੇ ਸ਼੍ਰੀਨਗਰ-ਦਿੱਲੀ ਫਲਾਈਟ ‘ਚ ਤਕਨੀਕੀ ਖ਼ਰਾਬੀ ਕਾਰਨ ਉਡਾਣ ਭਰਨ ਤੋਂ ਡੀਜੀਸੀਏ ਨੇ ਰੋਕ ਦਿੱਤਾ | ਇਸ ਦੌਰਾਨ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੋ ਫਸਟ ਦੀ ਮੁੰਬਈ-ਲੇਹ ਫਲਾਈਟ ਦਾ ਇੰਜਣ ਖ਼ਰਾਬ ਹੋਣ ਕਾਰਨ ਦਿੱਲੀ ਵੱਲ ਮੋੜ ਦਿੱਤਾ ਗਿਆ |

ਇਸਦੇ ਨਾਲ ਸ੍ਰੀਨਗਰ-ਦਿੱਲੀ ਉਡਾਣ ਦੇ ਇੰਜਣ ਨੰਬਰ ਦੋ ‘ਚ ਤਕਨੀਕੀ ਖਰਾਬੀ ਦਾ ਪਤਾ ਲੱਗਣ ਤੋਂ ਬਾਅਦ ਸ੍ਰੀਨਗਰ ਵਾਪਸ ਜਾਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਇਨ੍ਹਾਂ ਦੋਵਾਂ ਘਟਨਾਵਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰੈਗੂਲੇਟਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਦੋਵੇਂ ਜਹਾਜ਼ ਉਡਾਣ ਭਰ ਸਕਣਗੇ।