July 2, 2024 8:59 pm
T20 World Cup 2022

ਟੀ-20 ਵਿਸ਼ਵ ਕੱਪ ਦੇ ਸੁਪਰ-12 ਦੌਰ ਲਈ ਟੀਮਾਂ ਦਾ ਹੋਇਆ ਫੈਸਲਾ, ਕੱਲ੍ਹ ਤੋਂ ਖ਼ਿਤਾਬੀ ਜੰਗ ਸ਼ੁਰੂ

ਚੰਡੀਗੜ੍ਹ 21ਅਕਤੂਬਰ 2022: ਆਸਟ੍ਰੇਲੀਆ ਵਿਚ ਹੋਣ ਜਾ ਰਹੇ ਟੀ-20 ਵਿਸ਼ਵ ਕੱਪ 2022 (T20 World Cup 2022) ਦੇ ਸੁਪਰ-12 ਦੌਰ ਲਈ 12 ਟੀਮਾਂ ਦਾ ਫੈਸਲਾ ਹੋ ਚੁੱਕਾ ਹੈ। ਏਸ਼ੀਆਈ ਚੈਂਪੀਅਨ ਸ਼੍ਰੀਲੰਕਾ, ਨੀਦਰਲੈਂਡ, ਜ਼ਿੰਬਾਬਵੇ ਅਤੇ ਆਇਰਲੈਂਡ ਨੇ ਸੁਪਰ-12 ਦੌਰ ਲਈ ਕੁਆਲੀਫਾਈ ਕਰ ਲਿਆ ਹੈ। ਗਰੁੱਪ-ਏ ਵਿੱਚੋਂ ਸ੍ਰੀਲੰਕਾ ਅਤੇ ਨੀਦਰਲੈਂਡ, ਜਦੋਂਕਿ ਗਰੁੱਪ-ਬੀ ਵਿੱਚੋਂ ਜ਼ਿੰਬਾਬਵੇ ਅਤੇ ਆਇਰਲੈਂਡ ਨੇ ਆਖ਼ਰੀ 12 ਟੀਮਾਂ ਵਿੱਚ ਥਾਂ ਬਣਾਈ ਹੈ। ਇਨ੍ਹਾਂ ਕੁਆਲੀਫਾਇੰਗ ਰਾਊਂਡ ਤੋਂ ਚਾਰ ਟੀਮਾਂ ਦਾ ਫੈਸਲਾ ਕੀਤਾ ਜਾਣਾ ਸੀ। ਹੁਣ ਕੱਲ੍ਹ ਯਾਨੀ ਸ਼ਨੀਵਾਰ ਤੋਂ ਅਸਲ ਲੜਾਈ ਸ਼ੁਰੂ ਹੋਵੇਗੀ। ਸੁਪਰ-12 ਦੀਆਂ ਟੀਮਾਂ ਗਰੁੱਪ ਦੇ ਹਿਸਾਬ ਨਾਲ ਆਹਮੋ-ਸਾਹਮਣੇ ਹੋਣਗੀਆਂ।

ਨਿਯਮਾਂ ਮੁਤਾਬਕ ਗਰੁੱਪ ਏ ‘ਚ ਸਿਖਰ ‘ਤੇ ਰਹਿਣ ਵਾਲੀ ਟੀਮ ਨੂੰ ਸੁਪਰ-12 ਯਾਨੀ ਚੈਂਪੀਅਨ ਆਸਟ੍ਰੇਲੀਆ ਦੇ ਗਰੁੱਪ ਆਫ ਡੈਥ ‘ਚ ਜਗ੍ਹਾ ਮਿਲੇਗੀ, ਜਦਕਿ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਭਾਰਤ ਦੇ ਗਰੁੱਪ ‘ਚ ਐਂਟਰੀ ਮਿਲੇਗੀ। ਅਜਿਹੇ ‘ਚ ਸ਼੍ਰੀਲੰਕਾ ਦੀ ਟੀਮ ਸੁਪਰ-12 ਦੌਰ ਦੇ ਗਰੁੱਪ-1 ‘ਚ ਅਤੇ ਨੀਦਰਲੈਂਡ ਦੀ ਟੀਮ ਸੁਪਰ-12 ਦੌਰ ਦੇ ਗਰੁੱਪ-2 ‘ਚ ਪਹੁੰਚ ਗਈ ਹੈ।

T20 World Cup