Site icon TheUnmute.com

ਭਾਰਤ ਦੇ 1000ਵੇਂ ਵਨਡੇ ਮੈਚ ਦੌਰਾਨ ਬਣੇ ਇਹ ਰਿਕਾਰਡ

India's 1000th ODI

ਚੰਡੀਗੜ੍ਹ 07 ਫਰਵਰੀ 2022: ਭਾਰਤ (Team India) ਨੇ ਵੈਸਟਇੰਡੀਜ਼ ਨੂੰ ਪਹਿਲੇ ਵਨਡੇ ‘ਚ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਦੀ ਟੀਮ 43.5 ਓਵਰਾਂ ‘ਚ 176 ਦੌੜਾਂ ‘ਤੇ ਆਲ ਆਊਟ ਹੋ ਗਈ| ਭਾਰਤ (Team India) ਨੇ ਆਪਣੇ 1000ਵਾਂ ਵਨਡੇ ਮੈਚ ( India’s 1000th ODI)  ਖੇਡ ਕੇ ਇਤਿਹਾਸ ਬਣਾਇਆ | ਇਸਦੇ ਨਾਲ ਹੀ ਮੈਚ ‘ਚ ਕਈ ਰਿਕਾਰਡ ਦਰਜ ਕੀਤੇ ਗਏ | ਪਾਰੀ ਦੇ 20ਵੇਂ ਓਵਰ ‘ਚ ਯੁਜਵੇਂਦਰ ਚਾਹਲ ਨੇ ਲਗਾਤਾਰ ਦੋ ਗੇਂਦਾਂ ‘ਤੇ ਦੋ ਵਿਕਟਾਂ ਲਈਆਂ। ਪਹਿਲਾਂ ਉਸਨੇ ਡੀਆਰਐਸ ‘ਤੇ ਨਿਕੋਲਸ ਪੂਰਨ (18) ਨੂੰ ਐਲਬੀਡਬਲਯੂ ਆਊਟ ਕੀਤਾ ਅਤੇ ਅਗਲੀ ਹੀ ਗੇਂਦ ‘ਤੇ ਕਪਤਾਨ ਕੀਰੋਨ ਪੋਲਾਰਡ (0) ਨੂੰ ਬੋਲਡ ਕੀਤਾ। ਪੂਰਨ ਦੇ ਆਊਟ ਹੋਣ ਦੇ ਨਾਲ ਹੀ ਚਾਹਲ ਨੇ ਵਨਡੇ ‘ਚ ਆਪਣੀਆਂ 100 ਵਿਕਟਾਂ ਵੀ ਪੂਰੀਆਂ ਕਰ ਲਈਆਂ। ਇਸ ਦੌਰਾਨ ਲਤਾ ਮੰਗੇਸ਼ਕਰ ਨੂੰ ਸਰਧਾਂਜਲੀ ਵਜੋਂ 2 ਮਿੰਟ ਦਾ ਮੋਨ ਰੱਖਿਆ ਗਿਆ

* ਦੀਪਕ ਹੁੱਡਾ ਭਾਰਤ ਲਈ ਵਨਡੇ ਡੈਬਿਊ ਕਰਨ ਵਾਲੇ 243ਵੇਂ ਖਿਡਾਰੀ ਬਣ ਗਏ ਹਨ।

*ਮੁਹੰਮਦ ਸਿਰਾਜ ਨੇ ਸ਼ਾਈ ਹੋਪ ਨੂੰ ਆਊਟ ਕਰਕੇ ਆਪਣੇ ਵਨਡੇ ਕਰੀਅਰ ਦੀ ਪਹਿਲੀ ਵਿਕਟ ਲਈ।

*ਕੀਰੋਨ ਪੋਲਾਰਡ 15ਵੀਂ ਵਾਰ ਵਨਡੇ ‘ਚ ਜ਼ੀਰੋ ‘ਤੇ ਆਊਟ ਹੋਏ। ਪੋਲਾਰਡ ਨੂੰ ਕਪਤਾਨ ਵਜੋਂ ਤੀਜੀ ਵਾਰ ਗੋਲਡਨ ਡਕ ਲਈ ਆਊਟ ਕੀਤਾ ਗਿਆ।]

*ਯੁਜਵੇਂਦਰ ਚਾਹਲ ਵਨਡੇ ‘ਚ 100 ਵਿਕਟਾਂ ਲੈਣ ਵਾਲੇ 23ਵੇਂ ਭਾਰਤੀ ਖਿਡਾਰੀ ਬਣ ਗਏ ਹਨ।

*ਹੋਲਡਰ (2011) ਨੇ ਵੀ ਵਨਡੇ ਕ੍ਰਿਕਟ ‘ਚ ਆਪਣੀਆਂ 2000 ਦੌੜਾਂ ਪੂਰੀਆਂ ਕਰ ਲਈਆਂ ਹਨ।

 

Exit mobile version