ਵਿਰਾਟ ਕੋਹਲੀ

ਟੀਮ ਇੰਡੀਆ ਵਲੋਂ ਵਿਰਾਟ ਕੋਹਲੀ ਨੂੰ ਮਿਲਿਆ ‘ਗਾਰਡ ਆਫ ਆਨਰ’ ਸਨਮਾਨ

ਚੰਡੀਗੜ੍ਹ 05 ਮਾਰਚ 2022: ਸਟਾਰ ਕ੍ਰਿਕਟਰ ਵਿਰਾਟ ਕੋਹਲੀ ਨੂੰ ਮੋਹਾਲੀ ਟੈਸਟ ਦੇ ਦੂਜੇ ਦਿਨ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਆਪਣਾ 100ਵਾਂ ਟੈਸਟ ਮੈਚ ਖੇਡ ਰਹੇ ਵਿਰਾਟ ਨੂੰ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਦੇ ਦੂਜੇ ਦਿਨ ਕਪਤਾਨ ਰੋਹਿਤ ਸ਼ਰਮਾ ਦੇ ਕਹਿਣ ‘ਤੇ ਭਾਰਤੀ ਖਿਡਾਰੀਆਂ ਨੇ ‘ਗਾਰਡ ਆਫ ਆਨਰ’ ਦਿੱਤਾ ਗਿਆ ।

ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਮੈਚ ‘ਚ ਭਾਰਤ ਨੇ ਪਹਿਲੀ ਪਾਰੀ 574 ਦੇ ਸਕੋਰ ‘ਤੇ ਘੋਸ਼ਿਤ ਕਰਨ ਤੋਂ ਬਾਅਦ ਵਿਰਾਟ ਸਮੇਤ ਸਾਰੇ ਭਾਰਤੀ ਖਿਡਾਰੀ ਫੀਲਡਿੰਗ ਲਈ ਮੈਦਾਨ ‘ਤੇ ਉਤਰੇ। ਹਾਲਾਂਕਿ, ਰੋਹਿਤ ਨੇ ਵਿਰਾਟ ਨੂੰ ਮੈਦਾਨ ਤੋਂ ਬਾਹਰ ਜਾਣ ਅਤੇ ਦੁਵਾਰਾ ਅੰਦਰ ਆਉਣ ਲਈ ਕਿਹਾ। ਵਿਰਾਟ ਨੇ ਵੀ ਉਨ੍ਹਾਂ ਦੀ ਗੱਲ ਮੰਨੀ ਅਤੇ ਅਜਿਹਾ ਹੀ ਕੀਤਾ। ਇਸ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਸਾਰਿਆਂ ਨੇ ਬਾਊਂਡਰੀ ਦੇ ਨੇੜੇ ਖੜ੍ਹੇ ਹੋ ਕੇ ਵਿਰਾਟ ਦੇ ਆਉਣ ‘ਤੇ ਤਾੜੀਆਂ ਵਜਾਈਆਂ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਵਿਰਾਟ ਨੇ ਵੀ ਹੱਥ ਹਿਲਾ ਕੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮੈਦਾਨ ‘ਤੇ ਪਹੁੰਚੇ।

 

Scroll to Top