ਚੰਡੀਗੜ੍ਹ 25 ਜੁਲਾਈ 2022: ਪਿਛਲੇ ਲੰਮੇ ਸਮੇਂ ਤੋਂ ਦੋ ਅਧਿਆਪਕਾਂ ਨੂੰ ਪੱਕੇ ਕਰਵਾਉਣ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨੇ ਅੱਜ ਸਖ਼ਤ ਕਦਮ ਚੁੱਕਦਿਆਂ ਅਚਾਨਕ ਮੋਹਾਲੀ (Mohali) ‘ਚ ਡੀ.ਪੀ.ਆਈ. ਦਫ਼ਤਰ ‘ਤੇ ਧਾਵਾ ਬੋਲ ਦਿੱਤਾ। ਇਸ ਦੌਰਾਨ ਅਧਿਆਪਕਾਂ ਵਲੋਂ ਨਾਅਰੇਬਾਜ਼ੀ ਕਰਦੇ ਹੋਏ ਪੱਕੇ ਕਰਨ ਦੀ ਮੰਗ ਕੀਤੀ | ਪ੍ਰਾਪਤ ਜਾਣਕਾਰੀ ਅਨੁਸਾਰ ਡੀਟੀਐੱਫ ਆਗੂਆਂ ਦੀ ਅਗਵਾਈ ਵਿੱਚ ਪੰਜਾਬ ਭਰ ਤੋਂ ਪਹੁੰਚੇ ਇਹ ਅਧਿਆਪਕ ਗੁਪਤ ਤਰੀਕੇ ਨਾਲ ਦਫ਼ਤਰ ਵਿੱਚ ਦਾਖਲ ਹੋ ਗਏ।
ਦੱਸ ਦਈਏ ਕਿ ਕਾਂਗਰਸ ਸਰਕਾਰ ਵੱਲੋਂ ਐਸ ਐਸ ਏ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਸੀ। ਪਰ ਇਨ੍ਹਾਂ ‘ਚੋ ਦੋ ਅਧਿਆਪਕ ਦੇ ਅਜੇ ਤੱਕ ਆਰਡਰ ਰੋਕੇ ਹੋਏ ਹਨ। ਜਿਸ ਦੇ ਚੱਲਦਿਆਂ ਅਧਿਆਪਕ ਸੰਘਰਸ਼ ਕਰਦੇ ਆ ਰਹੇ ਹਨ। ਆਪ ਸਰਕਾਰ ਆਉਣ ਤੋਂ ਬਾਅਦ ਵੀ ਸਿੱਖਿਆ ਮੰਤਰੀ ਨਾਲ ਮੀਟਿੰਗਾਂ ਕਰ ਚੁੱਕੇ ਹਨ ਪਰ ਮਸਲਾ ਹੱਲ ਨਹੀਂ ਹੋਇਆ |