July 7, 2024 3:10 pm
Bopanna and Ramanathan

ਬੋਪੰਨਾ ਅਤੇ ਰਾਮਨਾਥਨ ਦੀ ਜੋਡੀ ਨੇ ਜਿੱਤਿਆ ਟਾਟਾ ਓਪਨ ਦਾ ਖ਼ਿਤਾਬ

ਚੰਡੀਗੜ੍ਹ 07 ਫ਼ਰਵੀ 2022: ਟਾਟਾ ਓਪਨ (Tata Open) ਮਹਾਰਾਸ਼ਟਰ ਦੇ ਫਾਈਨਲ ‘ਚ ਰੋਹਨ ਬੋਪੰਨਾ ਅਤੇ ਰਾਮਕੁਮਾਰ ਰਾਮਨਾਥਨ (Rohan Bopanna and Ramkumar Ramanathan) ਦੀ ਭਾਰਤੀ ਜੋੜੀ ਨੇ ਚੋਟੀ ਦੇ ਦਰਜਾ ਪ੍ਰਾਪਤ ਆਸਟ੍ਰੇਲੀਆਈ ਲਿਊਕ ਸੇਵਿਲ ਅਤੇ ਜੌਨ ਪੈਟਰਿਕ ਸਮਿਥ ਦੀ ਜੋੜੀ ਨੂੰ ਹਰਾ ਕੇ ਆਪਣਾ ਦੂਜਾ ਏ.ਟੀ.ਪੀ. ਵਰਲਡ ਟੂਰ ਦਾ ਖਿਤਾਬ ਜਿੱਤਿਆ। ਭਾਰਤੀ ਜੋੜੀ ਨੇ ਪਹਿਲੇ ਸੈੱਟ ‘ਚ ਪਿੱਛੇ ਰਹਿ ਕੇ 1 ਘੰਟੇ 44 ਮਿੰਟ ਤੱਕ ਚੱਲੇ ਮੈਚ ਨੂੰ 6-7(10) 6-3 10-6 ਨਾਲ ਜਿੱਤ ਕੇ ਵਾਪਸੀ ਕੀਤੀ।

ਜਿਕਰਯੋਗ ਹੈ ਕਿ ਰੋਹਨ ਬੋਪੰਨਾ ਅਤੇ ਰਾਮਕੁਮਾਰ ਰਾਮਨਾਥਨ (Rohan Bopanna and Ramkumar Ramanathan) ਨੇ ਪਿਛਲੇ ਮਹੀਨੇ ਆਸਟ੍ਰੇਲੀਅਨ ਓਪਨ ਤੋਂ ਪਹਿਲਾਂ ਏਟੀਪੀ ਟੂਰ ‘ਤੇ ਪਹਿਲੀ ਵਾਰ ਜੋੜੀ ਵਜੋਂ ਐਡੀਲੇਡ ਈਵੈਂਟ ਜਿੱਤਿਆ ਸੀ। ਬੋਪੰਨਾ ਦੇ ਕਰੀਅਰ ਦਾ ਇਹ 21ਵਾਂ ਏਟੀਪੀ ਡਬਲਜ਼ ਖਿਤਾਬ ਹੈ ਜਦਕਿ ਰਾਮਕੁਮਾਰ ਦੀ ਇਸ ਪੱਧਰ ‘ਤੇ ਇਹ ਦੂਜੀ ਟਰਾਫੀ ਹੈ। ਇਸ ਖਿਤਾਬ ਨਾਲ ਰਾਮਕੁਮਾਰ ਆਪਣੇ ਕਰੀਅਰ ‘ਚ ਪਹਿਲੀ ਵਾਰ ਡਬਲਜ਼ ‘ਚ ਟਾਪ-100 ਰੈਂਕਿੰਗ ‘ਚ ਜਗ੍ਹਾ ਬਣਾਉਣਗੇ।