ਚੰਡੀਗੜ੍ਹ 17 ਜਨਵਰੀ 2022: ਜੇਕਰ ਤੁਸੀਂ ਵੀ ਕਾਰ ਚਲਾਉਣ ਦੇ ਸੌਕੀਨ ਹੋ, ਤਾਂ ਤੁਹਾਡੇ ਲਈ ਆਉਣ ਵਾਲੇ ਦਿਨਾਂ ‘ਚ ਟਾਟਾ ਮੋਟਰਸ(Tata Motors) ਕਾਰ ਦਾ ਨਵਾਂ ਐਡੀਸਨ ਲੈ ਕੇ ਆ ਰਹੇ ਹਨ |ਇਸਦੇ ਚਲਦੇ ਟਾਟਾ ਮੋਟਰਸ (Tata Motors) ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਸਫਾਰੀ ਡਾਰਕ ਐਡੀਸ਼ਨ (Safari Dark Edition) ਦਾ ਇਕ ਨਵਾਂ ਟੀਜ਼ਰ ਸਾਂਝਾ ਕੀਤਾ ਹੈ। ਸਫਾਰੀ ਡਾਰਕ ਐਡੀਸ਼ਨ ਦੀ ਲਾਂਚਿੰਗ 3 ਦਿਨਾਂ ਨੂੰ ਹੈ। ਪਿਛਲੇ 3-4 ਸਾਲਾਂ ਤੋਂ ਵੇਖਿਆ ਜਾਵੇ ਤਾਂ ਭਾਰਤੀ ਕਾਰ ਕੰਪਨੀਆਂ ਨੇ ਆਪਣੇ ਮਾਡਲਸ ਦੇ ਬਲੈਕ/ਡਾਰਕ ਐਡੀਸ਼ਨ ਨੂੰ ਸ਼ੁਰੂ ਕਰ ਦਿੱਤਾ ਹੈ। ਟਾਟਾ ਮੋਟਰਸ ਵੀ ਲਗਾਤਾਰ ਇਸੇ ਆਈਡੀਆ ’ਤੇ ਕੰਮ ਕਰ ਰਹੀ ਹੈ ਅਤੇ ਕੰਪਨੀ ਨੇ ਨੈਕਸਨ ਅਤੇ ਹੈਰੀਅਰ ਵਰਗੇ ਆਪਣੇ ਮਾਡਲਾਂ ਦੇ ਡਾਰਕ ਐਡੀਸ਼ਨ ਦੇ ਨਾਲ ਕਾਫੀ ਸਫਲਤਾ ਵੇਖੀ ਹੈ। ਹੁਣ ਟਾਟਾ ਸਫਾਰੀ ਦਾ ਡਾਰਕ ਐਡੀਸ਼ਨ ਲਾਂਚ ਕਰਨ ਦੀ ਤਿਆਰੀ ’ਚ ਹੈ।
ਸਫਾਰੀ ਡਾਰਕ ਐਡੀਸ਼ਨ ’ਚ ਕੋਈ ਮਕੈਨੀਕਲ ਬਦਲਾਅ ਨਹੀਂ ਹੋਣ ਵਾਲਾ। ਸਾਰੇ ਅਪਡੇਟ ਐਕਸਟੀਰੀਅਰ ਅਤੇ ਇੰਟੀਰੀਅਰ ਸਮੇਤ ਕਾਸਮੈਟਿਕ ਤਕ ਸੀਮਿਤ ਹੋਣਗੇ। ਟ੍ਰੈਂਡ ਨੂੰ ਵੇਖਦੇ ਹੋਏ ਇਹ ਮੰਨਿਆ ਜਾ ਸਕਦਾ ਹੈ ਕਿ ਡਾਰਕ ਐਡੀਸ਼ਨ ਨੂੰ ਆਲ ਬਲੈਕ ਕਲਰ ਸਕੀਮ ’ਚ ਲਾਂਚ ਕੀਤਾ ਜਾਵੇਗਾ। ਇਸਦੇ ਸਟੈਂਡਰਡ ਕ੍ਰੋਮ ਐਲੀਮੈਂਟ ਨੂੰ ਪਿਆਨੋ ਬਲੈਕ ਐਲੀਮੈਂਟ ਨਾਲ ਬਦਲ ਦਿੱਤਾ ਜਾਵੇਗਾ। ਇਸਤੋਂ ਇਲਾਵਾ ਕਾਰ ਨੂੰ ਕਈ ਡਾਰਕ ਮਾਨੀਕਰਸ ਮਿਲਣਗੇ, ਜਿਸ ਵਿਚ ਸੀਟਾਂ ’ਤੇ ਇਕ ਡਾਰਕ ਹਾਈਲਾਈਟ ਵੀ ਸ਼ਾਮਲ ਹੈ। ਅਲੌਏ ਨੂੰ ਵੀ ਚਾਰਕੋਲ ਬਲੈਕ ਟ੍ਰੀਟਮੈਂਟ ਮਿਲੇਗਾ, ਅਲੌਏ ਦੇ ਡਿਜ਼ਾਇਨ ’ਚ ਕਿਸੇ ਬਦਲਾਅ ਦੀ ਉਮੀਦ ਨਹੀਂ ਹੈ। ਸਫਾਰੀ ’ਚ 2-ਲੀਟਰ ਟਰਬੋਚਾਰਜਡ ਡੀਜ਼ਲ ਇੰਜਣ ਹੈ, ਜੋ 170 ਪੀ.ਐੱਸ. ਦੀ ਪਾਵਰ ਅਤੇ 350 ਐੱਨ.ਐੱਮ. ਦਾ ਮੈਕਸਿਮਮ ਟਾਰਕ ਜਨਰੇਟ ਕਰਦਾ ਹੈ। ਟ੍ਰਾਸਮਿਸ਼ਨ ਬਦਲਾਂ ’ਚ 6-ਸਪੀਡ ਮੈਨੁਅਲ ਟ੍ਰਾਸਮਿਸ਼ਨ ਅਤੇ 6-ਸਪੀਡ ਟਾਰਕ ਕਨਵਰਟਰ ਆਟੋਬਾਕਸ ਸ਼ਾਮਲ ਹਨ।
ਡਾਰਕ ਐਡੀਸ਼ਨ ਸਫਾਰੀ ਲਈ ਪਹਿਲਾ ਸਪੈਸ਼ਲ ਐਡੀਸ਼ਨ ਨਹੀਂ ਹੋਵੇਗਾ। ਇਸਤੋਂ ਪਹਿਲਾਂ ਗੋਲਡ ਐਡੀਸ਼ਨ ਅਤੇ ਐਡਵੈਂਚਰ ਪਰਸਨ ਵੀ ਸਾਹਮਣੇ ਆ ਚੁੱਕਾ ਹੈ। ਸਫਾਰੀ ਦਾ ਮੁਕਾਬਲਾ Mahindra XUV700, MG Hector Plus ਅਤੇ Hyundai Alcazar ਵਰਗੇ ਮਾਡਲਾਂ ਨਾਲ ਹੋਵੇਗਾ। ਜੀਪ ਕੰਪਾਸ ਦਾ ਅਪਕਮਿੰਗ 7-ਸੀਟਰ ਐਡੀਸ਼ਨ ਵੀ ਸਫਾਰੀ ਦੀ ਮੁਕਾਬਲੇਬਾਜ਼ ਦੀ ਲਿਸਟ ’ਚ ਹੈ। ਸਟੈਂਡਰਡ ਸਫਾਰੀ ਦੀ ਕੀਮਤ 14.99 ਲੱਖ ਰੁਪਏ ਤੋਂ 23.19 ਲੱਖ ਰੁਪਏ (ਐਕਸ-ਸ਼ੋਅਰੂਮ, ਦਿੱਲੀ) ਦੇ ਵਿਚਕਾਰ ਹੈ।