July 4, 2024 3:45 am
ਟਾਟਾ ਗਰੁੱਪ 68 ਸਾਲ ਬਾਅਦ ਮੁੜ ਬਣਿਆ ਏਅਰ ਇੰਡੀਆ ਦਾ ਮਾਲਕ

ਟਾਟਾ ਗਰੁੱਪ 68 ਸਾਲ ਬਾਅਦ ਮੁੜ ਬਣਿਆ ਏਅਰ ਇੰਡੀਆ ਦਾ ਮਾਲਕ

ਚੰਡੀਗੜ੍ਹ , 9 ਅਕਤੂਬਰ, 2021: ਟਾਟਾ ਗਰੁੱਪ ਨੇ ਏਅਰ ਇੰਡੀਆ ਨੂੰ 68 ਸਾਲ ਬਾਅਦ ਮੁੜ ਖਰੀਦ ਲਿਆ ਹੈ । ਟਾਟਾ ਨੇ ਸਭ ਤੋਂ ਵੱਧ 18000 ਕਰੋੜ ਰੁਪਏ ਦੀ ਬੋਲੀ ਲਗਾ ਕੇ ਏਅਰ ਇੰਡੀਆ ਨੂੰ ਖਰੀਦਿਆ ਹੈ। ਇਸਨੁੰ ਖਰੀਦਣ ਨਾਲ ਗਰੁੱਪ ਕੋਲ ਹੁਣ 141 ਹਵਾਈ ਜਹਾਜ਼ਾਂ ਦਾ ਕਬਜ਼ਾ ਹੋ ਜਾਵੇਗਾ। ਇਸ ਤੋਂ ਇਲਾਵਾ 1800 ਕੌਮਾਂਤਰੀ ਲੈਂਡਿੰਗ ਤੇ ਪਾਰਕਿੰਗ ਸਲੋਟ ਡੋਮੈਸਟਿਕ ਹਵਾਈ ਅੱਡਿਆਂ ’ਤੇ ਮਿਲਣਗੇ। 900 ਸਲੋਟ ਵਿਦੇਸ਼ਾਂ ਵਿਚ ਹਵਾਈ ਅੱਡਿਆਂ ’ਤੇ ਮਿਲਣਗੇ। ਏਅਰ ਇੰਡੀਆ ਦੇ 13500 ਮੁਲਾਜ਼ਮ ਹਨ ਜਦਕਿ 30 ਲੱਖ ਆਮ ਗਾਹਕ ਹਨ।ਟਾਟਾ ਨੂੰ 4400 ਡੋਮੈਸਟਿਕ ਸਲੋਟ ਵੀ ਮਿਲਣਗੇ। ਏਅਰ ਇੰਡੀਆ ਦਾ ਮਾਰਕੀਟ ਵਿਚ 13.2 ਫੀਸਦੀ ਹਿੱਸਾ ਹੈ।
ਟਾਟਾ ਵੱਲੋਂ 2700 ਕਰੋੜ ਰੁਪਏ ਨਗਦ ਸਰਕਾਰ ਨੂੰ ਦਿੱਤੇ ਜਾਣਗੇ ਜਦਕਿ ਬਾਕੀ ਦੇ 15300 ਕਰੋੜ ਰੁਪਏ ਇਸਵੇਲੇ ਏਅਰ ਇੰਡੀਆ ਸਿਰ ਚੜ੍ਹੇ 60 ਹਜ਼ਾਰ ਕਰੋੜ ਰੁਪਏ ਵਿਚੋਂ ਐਡਜਸਟ ਕੀਤੇ ਜਾਣਗੇ। 1953 ਵਿਚ ਸਰਕਾਰ ਨੇ ਟਾਟਾ ਗਰੁੱਪ ਤੋਂ ਏਅਰਲਾਈਨ ਦਾ ਕਬਜ਼ਾ ਲੈ ਕੇ ਇਸਨੂੰ ਸਰਕਾਰੀ ਘੋਸ਼ਤ ਕੀਤਾ ਸੀ।