16 ਦਸੰਬਰ 2024: ਆਏ (Every day) ਦਿਨ ਕੋਈ ਨਾ ਕੋਈ ਸਾਨੂ ਅਜਿਹੀ ਖ਼ਬਰ ਸੁਣਨ ਨੂੰ ਮਿਲਦੀ ਹੈ ਕਿ ਜਾ ਤਾ ਕੁੜੀ ਵਿਆਹ ਤੋਂ ਮੁਕਰ ਜਾਂਦੀ ਹੈ ਜਾ ਫਿਰ ਮੁੰਡਾ ਅਜਿਹਾ ਹੀ ਇਕ ਮਾਮਲਾ ਤਰਨਤਾਰਨ (Tarn Taran) ਦੇ ਪਿੰਡ ਬਾਠ(village of Bath) ਤੋਂ ਸਾਹਮਣੇ ਆਇਆ ਹੈ, ਜਿਥੇ ਬਾਠ ਦਾ ਰਹਿਣ ਵਾਲਾ ਨੌਜਵਾਨ ਆਪਣੇ ਪਰਿਵਾਰ ਸਣੇ ਬਰਾਤ ਲੈ ਕੇ ਲੜਕੀ ਦੇ ਘਰ ਪਹੁੰਚਦਾ ਹੈ, ਪਰ ਉਥੇ ਕੁਝ ਹੋਰ ਹੀ ਦੇਖਣ ਤੇ ਸੁਣਨ ਨੂੰ ਮਿਲਦਾ ਹੈ ਕਿ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਸਿੱਧਾ ਥਾਣੇ ਵਿੱਚ ਪਹੁੰਚਦਾ ਹੈ ਅਤੇ ਥਾਣੇ ਸਿਟੀ ਵਿਖੇ ਸ਼ਿਕਾਇਤ ਦਰਜ ਕਰਵਾਉਂਦਾ। ਦੱਸ ਦੇਈਏ ਕਿ ਲੜਕੇ ਦਾ ਨਾਮ ਹਰਮਨਦੀਪ(Harmandeep Singh) ਸਿੰਘ ਜੋ ਕਿ ਕਤਰ ਵਿੱਚ ਟਰੱਕ ਡਰਾਈਵਰ ਹੈ। ਦੱਸ ਦੇਈਏ ਕਿ ਪਿੰਡ ਠੱਠੀ ਖਾਰਾ ਦੀ ਰਹਿਣ ਵਾਲੀ ਲੜਕੀ ਹਰਪ੍ਰੀਤ ਕੌਰ (Harpreet Kaur) ਨੂੰ ਹਰਮਨਦੀਪ ਸਿੰਘ ਨਾਲ ਪਿਆਰ ਹੋ ਜਾਂਦਾ ਹੈ|
ਉਥੇ ਹੀ ਜਦ ਇਸ ਮਾਮਲੇ ਤੇ ਲੜਕੇ ਨਾਲ ਗੱਲਬਾਤ ਕੀਤੀ ਗਈ ਤਾ ਉਸ ਨੇ ਦੱਸਿਆ ਕਿ ਉਸ ਦੀ ਦੋਸਤੀ ਲਗਾਤਾਰ ਚੱਲ ਰਹੀ ਸੀ। ਸਾਡੇ ਰਿਸ਼ਤੇ ਨੂੰ 8 ਸਾਲ ਹੋ ਗਏ ਹਨ, ਤੇ ਲੜਕੀ ਨੇ ਮੈਨੂੰ ਵਿਆਹ ਕਰਵਾਉਣ ਲਈ ਮਜ਼ਬੂਰ ਕੀਤਾ, ਅਤੇ ਲੜਕੀ ਦੇ ਪਰਿਵਾਰ ਵਾਲੇ ਵੀ ਮੇਰਾ ਰਿਸ਼ਤਾ ਲੈ ਕੇ ਮੇਰੇ ਘਰ ਆਏ, ਪਰ ਜਦੋਂ ਮੈਂ ਵਿਆਹ ਦੀ ਬਰਾਤ ਲੈ ਕੇ ਆਇਆ, ਤਾਂ ਲੜਕੀ ਅਤੇ ਉਸਦੇ ਪਰਿਵਾਰ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੇ ਪਰਿਵਾਰ ਵੱਲੋਂ ਵੀ ਸ਼ਿਕਾਇਤ ਮਿਲੀ ਹੈ, ਦੋਵਾਂ ਪਰਿਵਾਰਾਂ ਨੂੰ ਬੁਲਾਇਆ ਗਿਆ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
read more: ਪੰਚਾਇਤੀ ਜ਼ਮੀਨ ਨੂੰ ਲੈ ਕੇ ਛਿੜਿਆ ਵਿ.ਵਾ.ਦ, ਚੱਲੀਆਂ ਗੋ.ਲੀ.ਆਂ