ਚੰਡੀਗੜ੍ਹ 08 ਅਕਤੂਬਰ 2022: ਲੱਖਾ ਸਿਧਾਣਾ ਖਿਲਾਫ ਜ਼ਿਲ੍ਹਾ ਤਰਨਤਾਰਨ ਦੇ ਥਾਣਾ ਹਰੀਕੇ ਵਿਖੇ ਅਸਲਾ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਹੋਏ ਮੁਕੱਦਮੇ ’ਚੋਂ ਤਰਨਤਾਰਨ ਪੁਲਿਸ ਨੇ ਇਕ ਪੱਤਰ ਜਾਰੀ ਕਰਦਿਆਂ ਲੱਖਾ ਸਿਧਾਣਾ ਨੂੰ ਬੇਗੁਨਾਹ ਕਰਾਰ ਦੇ ਦਿੱਤਾ ਹੈ। ਇਸ ਦੀ ਪੁਸ਼ਟੀ ਡੀ. ਐਸ. ਪੀ. (ਡੀ) ਤਰਨਤਾਰਨ ਦਵਿੰਦਰ ਸਿੰਘ ਨੇ ਕੀਤੀ|