July 5, 2024 12:32 am
Tarn Taran police

ਤਰਨ ਤਾਰਨ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ 7 ਵਿਅਕਤੀਆ ਨੂੰ ਕੀਤਾ ਕਾਬੂ

ਤਰਨ ਤਾਰਨ 26 ਮਈ 2022: ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ (Tarn Taran police) ਨੁੰ ਉਸ ਸਮੇ ਵੱਡੀ ਸਫਲਤਾ ਮਿਲੀ ਜਦ ਵੱਖ ਵੱਖ ਥਾਣਿਆ ਦੀ ਪੁਲਿਸ ਨੇ ਗਸ਼ਤ ਤੇ ਨਾਕਾਬੰਦੀ ਦੋਰਾਨ 7 ਵਿਅਕਤੀਆ ਨੁੰ ਨਜਾਇਜ਼ ਹਥਿਆਰਾਂ ਤੇ ਜਿੰਦਾ ਰੌਦ ਸਮੇਤ ਕਾਬੂ ਕਰਨ ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਪੱਤਰਕਾਰਾ ਨੁੰ ਜਾਣਕਾਰੀ ਦਿੰਦਿਆ ਜ਼ਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਪੁਲਿਸ ਵੱਲੋ ਵੱਖ ਵੱਖ ਟੀਮਾ ਬਣਾ ਕੇ ਭੇੜੈ ਅਨਸਰਾਂ ਨੁੰ ਨੱਥ ਪਾਉਣ ਲਈ ਭੇਜੀਆ ਗਈਆ ਸਨ। ਰਾਹ ਜਾਦੇ ਲੋਕਾਂ ਨਾਲ ਲੁੱਟ ਖੋਹ ਕਰਨ ਵਾਲਿਆ ਵਿਚੋ ਬੋਬੀ ਨਾਮਕ ਵਿਅਕਤੀ ਨੁੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਕੋਲੋਂ 1 ਪਿਸਟਲ 32 ਬੋਰ ,ਮੇਗਜੀਨ ਤੇ 14 ਜਿੰਦਾ ਰੋਂਦ ਬਰਾਮਦ ਕੀਤੇ ਗਏ |

ਇਸਦੇ ਨਾਲ ਹੀ ਉਹਨਾ ਨੇ ਕਿਹਾ ਕਿ ਬੋਬੀ ਕੋਲ ਕੀਤੀ ਗਈ ਪੁੱਛਗਿੱਛ ਦੌਰਾਨ ਰਾਜਨ ਨਾਮ ਦਾ ਵਿਅਕਤੀ ਜੋ ਕਿ ਪਿਸਟਲ ਵੇਚਣ ਦਾ ਕੰਮ ਕਰਦਾ ਹੈ ਪੁਲਿਸ ਨੇ ਊਨਾ ਨੁੰ ਵੀ ਗ੍ਰਿਫਤਾਰ ਕੀਤਾ ਗਿਆ ਤੇ ਰਾਜਨ ਦੀ ਪੁੱਛਗਿੱਛ ਪਿੱਛੋਂ ਚਰਨਜੀਤ ਨਾਮ ਦੇ ਵਿਅਕਤੀ ਨੁੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋ ਇੱਕ ਪਿਸਟਲ 32 ਬੋਰ ਮੇਗਜੀਨ ਤੇ 4 ਜਿੰਦਾਰੌਦ ਕਾਰਤੂਸ ਬ੍ਰਾਮਦ ਕੀਤੇ ਗਏ ਤੇ ਇੱਕ ਵਿਅਕਤੀ ਗੁਰਮੁੱਖ ਸਿੰਘ ਪਾਸੋ 1 ਪਿਸਟਲ 32 ਬੋਰ ਮੈਗਜੀਨ ਤੇ 5 ਜਿੰਦਾ ਰੌਦ ਕਾਰਤੂਸ ਬਰਾਮਦ ਕੀਤੇ ਗਏ।