TheUnmute.com

ਤਰਨ ਤਾਰਨ ਪੁਲਿਸ ਵੱਲੋਂ 04 ਕਿੱਲੋ ਹੈਰੋਇਨ, 2 ਨਜਾਇਜ਼ ਪਿਸਤੋਲ ਅਤੇ ਡਰੱਗ ਮਨੀ ਸਮੇਤ 2 ਨਸ਼ਾ ਤਸਕਰ ਕਾਬੂ

ਤਰਨ ਤਾਰਨ, 27 ਮਾਰਚ 2023: ਗੁਰਮੀਤ ਸਿੰਘ ਚੌਹਾਨ ਆਈ.ਪੀ.ਐਸ.ਐਸ.ਐਸ.ਪੀ ਸਾਹਿਬ ਤਰਨ ਤਾਰਨ (Taran Taran) ਵੱਲੋਂ ਨਸ਼ਿਆ ਅਤੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐਸ.ਐਸ.ਪੀ ਇੰਨਵੇਸਟੀਗੇਸ਼ਨ ਤਰਨ ਤਾਰਨ ਜੀ ਦੀ ਨਿਗਰਾਨੀ ਹੇਠ ਦਵਿੰਦਰ ਸਿੰਘ ਉਪ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਸਬੰਧੀ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ।

ਜਿਸ ਤਹਿਤ ਇੰਸਪੈਕਟਰ ਪ੍ਰਭਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਤਰਨ ਤਾਰਨ ਸਮੇਤ ਪੁਲਿਸ ਟੀਮ ਗਸਤ ਵਾ ਤਲਾਸ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਅੱਡਾ ਖੱਬੇ ਡੋਗਰਾ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਧੁੰਨ ਢਾਏਵਾਲਾ ਅਤੇ ਗਗਨਦੀਪ ਸਿੰਘ ਉਰਫ ਗਗਨ ਪੁਤਰ ਸਕੱਤਰ ਸਿੰਘ ਵਾਸੀ ਧੁੰਨ ਢਾਏਵਾਲਾ ਜੋ ਇਹ ਦੋਵੇ ਜਾਣੇ ਰਲ ਕੇ ਹੈਰੋਇਨ ਅਤ ਨਜਾਇਜ਼ ਅਸਲਾ ਵੱਡੇ ਪੱਧਰ ਤੇ ਵੇਚਣ ਦਾ ਧੰਦਾ ਕਰਦੇ ਹਨ, ਜਿਹਨਾਂ ਖਿਲਾਫ ਪਹਿਲਾਂ ਵੀ ਕਈ ਪਰਚੇ ਦਰਜ਼ ਹਨ।ਜੋ ਅੱਜ ਵੀ ਇਹ ਤਰਨ ਤਾਰਨ ਏਰੀਏ ਵਿੱਚ ਆਪਣੀ ਵਰਨਾ ਗੱਡੀ ਨੰਬਰੀ PB08- EQ-8999 ਰੰਗ ਚਿੱਟਾ ਪਰ ਹੈਰੋਇਨ ਅਤੇ ਨਜਾਇਜ਼ ਅਸਲਾ ਸਪਲਾਈ ਕਰਨਗੇ,ਜੇਕਰ ਢੁੱਕਵੀਂ ਜਗ੍ਹਾ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਦੋਵੇ ਨਜਾਇਜ਼ ਅਸਲੇ ਅਤੇ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ।

ਜਿਸਤੇ ਇੰਚਾਰਜ ਸੀ.ਆਈ.ਏ ਸਟਾਫ ਸਮੇਤ ਪੁਲਿਸ ਟੀਮ ਵੱਲੋਂ ਮੇਨ ਹਾਈਵੇ ਪੁੱਲ ਸਵੀਪੁਰ ਨਜ਼ਦੀਕ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਸ਼ੁਰੂ ਕੀਤੀ ਗਈ। ਜੋ ਕੁਝ ਚਿਰ ਬਾਅਦ ਹੀ ਮੁਖਬਰ ਵੱਲੋਂ ਦੱਸੀ ਹੋਈ ਵਰਨਾ ਗੱਡੀ ਨੰਬਰੀ PB08 EQ-8999 ਰੰਗ ਚਿੱਟਾ ਦਿਖਾਈ ਦਿੱਤੀ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਗੱਡੀ ਨੂੰ ਮੋੜ ਕੇ ਰੇਂਗ ਸਾਈਡ ਗੱਡੀ ਨੂੰ ਭਜਾ ਕੇ ਅੰਮ੍ਰਿਤਸਰ ਸਾਈਡ ਵੱਲ ਲੈ ਗਏ।ਜੋ ਪੁਲਿਸ ਪਾਰਟੀ ਵੱਲੋਂ ਟੈਕਨੀਕਲ ਤੱਥਾ ਦੇ ਆਧਾਰ ਤੇ ਬੜੀ ਹੀ ਮੁਸਤੈਦੀ ਨਾਲ ਗੱਡੀ ਦੀ ਪਛਾਣ ਰੱਖਦੇ ਹੋਏ ਗੱਡੀ ਦਾ ਲਗਾਤਾਰ ਪਿੱਛਾ ਕੀਤਾ ਅਤੇ ਜਿਸਤੇ ਭੇਜੋ ਹੋਏ ਵਿਅਕਤੀਆਂ ਵੱਲੋਂ ਗੱਡੀ ਗਰੀਨ ਵਿਲਾ ਕਲਨੀ ਮਾਨਾਵਾਲਾ ਅੰਮ੍ਰਿਤਸਰ ਆਪਣੇ ਘਰ ਦੇ ਬਾਹਰ

ਗੱਡੀ ਖੜੀ ਕਰਕੇ ਭੱਜਣ ਲੱਗੇ। ਜਿਸਤੇ ਪੁਲਿਸ ਪਾਰਟੀ ਵੱਲੋਂ ਗੱਡੀ ਨੂੰ ਘੇਰਾ ਪਾਕੇ ਸ਼ੱਕ ਦੀ ਬਿਨਾਹ ਪਰ ਇਹਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਹਨਾਂ ਨੇ ਆਪਣਾ ਨਾਮ ਸੁਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਧੁੰਨ ਢਾਏਵਾਲਾ ਅਤੇ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਸਕੱਤਰ ਸਿੰਘ ਵਾਸੀ ਧੁੰਨ ਢਾਏਵਾਲਾ ਦੱਸਿਆ। ਜਿਸਤੇ ਇੰਸਪੈਕਟਰ ਸੀ.ਆਈ.ਏ ਸਟਾਫ ਤਰਨ ਤਾਰਨ ਵਲੋਂ ਡੀ.ਐਸ.ਪੀ ਡੀ ਤਰਨ ਤਾਰਨ ਜੀ ਹਾਜ਼ਰੀ ਵਿੱਚ ਉਕਤ ਦੋਨਾਂ ਵਿਅਕਤੀਆਂ ਦੀ ਤਾਲਾਸ਼ੀ ਹਸਬ ਜਾਬਤਾ ਅਮਲ ਵਿੱਚ ਲਿਆਂਦੀ ਗਈ।

ਜਿਸਤੇ ਇਹਨਾਂ ਦੀ ਡੱਬਾ ਵਿੱਚੋਂ ਇੱਕ-ਇੱਕ ਪਿਸਤੋਲ 45 ਬੋਰ ਨਜਾਇਜ਼ ਸਮਤੇ 10 ਰੋਂਦ ਜਿੰਦਾ 45 ਬੋਰ ਜਿਹਨਾਂ ਦੀ ਵਰਨਾ ਗੱਡੀ ਦੀ ਤਾਲਾਸ਼ੀ ਹਸਬ ਜਾਬਤਾ ਅਮਲ ਵਿੱਚ ਲਿਆਦੀ ਤਾਂ ਡਰਾਈਵਰ ਸੀਟ ਦੀ ਨਾਲ ਦੀ ਅਗਲੀ ਸੀਟ ਤੇ ਰਖੀ ਇੱਕ ਕਾਲੇ ਰੰਗ ਦੀ ਕਿੱਟ ਮਿਲੀ ਜਿਸਨੂੰ ਚੈਕ ਕਰਨ ਤੇ ਕਿੱਟ ਵਿੱਚੋਂ 4 ਪੈਕਿਟ ਹੈਰੋਇਨ ਅਤੇ ਨਕਦੀ ਭਾਰਤੀ ਕਰੰਸੀ ਬ੍ਰਾਮਦ ਹੋਈ ਜੋ ਬ੍ਰਾਮਦ ਹੋਈ ਹੈਰੋਇਨ ਦਾ ਵਜ਼ਨ ਕੀਤਾ ਗਿਆ ਤਾਂ ਹਰੇਕ ਪੈਕਿਟ ਵਿੱਚੋਂ 1-1 ਕਿਲੋ ਹੈਰੋਇਨ,ਜੋ ਕੁੱਲ 4 ਕਿਲੋ ਹੈਰਇਨ ਹੋਈ।ਬ੍ਰਾਮਦ ਕੀਤੀ ਗਈ ਭਾਰਤੀ ਕਰੰਸੀ ਦੀ ਗਿਣਤੀ ਕਰਨ ਤੋਂ ਕੁੱਲ 2 ਲੱਖ 60 ਹਜ਼ਾਰ ਰੁਪਏ ਡਰੱਗ ਮਨੀ ਬ੍ਰਾਮਦ ਹੋਈ।

ਜੋ ਸੁਰਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਧੁੰਨ ਢਾਏਵਾਲਾ ਅਤੇ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਸਕੱਤਰ ਸਿੰਘ ਵਾਸੀ ਧੁੰਨ ਢਾਏਵਾਲਾ ਪਾਸੋਂ ਕੁੱਲ 4 ਕਿਲੋ ਰੋਇਨ, 2 ਪਿਸਤੌਲ 45 ਬੋਰ ਨਜਾਇਜ਼ ਸਮੇਤ 10 ਰੱਦ ਜ਼ਿੰਦਾ … 2 ਲੱਖ 60 ਹਜ਼ਾਰ ਰੁਪਏ ਡਰੱਗ ਮੁਨੀ ਅਤੇ ਵਰਨਾ ਗੱਡੀ ਨੰਬਰੀ PB08-EQ-8999 ਰੰਗ ਚਿੱਟਾ ਬ੍ਰਾਮਦ ਕਰਕੇ ਮੁੱਕਦਮਾ ਨੰਬਰ 37 ਮਿਤੀ 25/03/2023 ਜੁਰਮ 21/29/61/85 ਐਨ.ਡੀ.ਪੀ.ਐਸ ਐਕਟ 25/27/54/59 ਅਸਲਾ ਐਕਟ ਥਾਣਾ ਸਦਰ ਤਰਨ ਤਾਰਨ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਗਈ।ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਮਜੀਦ ਪੁੱਛ-ਗਿੱਛ ਕੀਤੀ ਜਾਵੇਗੀ।

ਜਿਸ ਪਾਸੋਂ ਇਸਦੇ ਹੋਰ ਵੀ ਸੰਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਥੇ ਵਰਨਣਯੋਗ ਗੱਲ ਇਹ ਹੈ ਕਿ ਗ੍ਰਿਫਤਾਰ ਦੋਸ਼ੀ ਕਾਫੀ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਸਮਗਲਿੰਗ ਕਰਦੇ ਸਨ ਅਤੇ ਇਹਨਾਂ ਪਰ ਪਹਿਲਾਂ ਤੋਂ ਹੀ ਕਾਫੀ ਮੁਕਦਮੇ ਦਰਜ ਹਨ ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

Exit mobile version