Site icon TheUnmute.com

Tarn Taran: ਸ਼ੋਸ਼ਲ ਮੀਡੀਆ ‘ਤੇ ਹਥਿਆਰ ਦਿਖਾ ਕੇ ਗੁੰਡਾਗਰਦੀ ਕਰਨ ਵਾਲੇ ਪੁਲਿਸ ਵੱਲੋਂ ਗ੍ਰਿਫਤਾਰ

Tarn Taran

ਤਰਨ ਤਾਰਨ, 02 ਜੁਲਾਈ 2024: ਤਰਨ ਤਾਰਨ (Tarn Taran) ਪੁਲਿਸ ਨੇ ਸ਼ੋਸ਼ਲ ਮੀਡੀਆ ‘ਤੇ ਹਥਿਆਰ ਵਿਖਾ ਕੇ ਗੁੰਡਾਗਰਦੀ ਕਰਨ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ | ਅਸ਼ਵਨੀ ਕਪੂਰ, ਆਈ.ਪੀ.ਐੱਸ/ਐੱਸ.ਐੱਸ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ‘ਤੇ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ | ਫੜੇ ਗਏ ਵਿਅਕਤੀਆਂ ਦੀ ਪਛਾਣ ਅਮ੍ਰਿਤਪਾਲ ਸਿੰਘ ਉਰਫ ਕਾਲੂ ਪੁੱਤਰ ਦਿਲਬਾਗ ਸਿੰਘ ਵਾਸੀ ਭੁੱਲਰ ਅਤੇ ਜਰਮਨਜੀਤ ਸਿੰਘ ਉਰਫ ਜਾਨੂੰ ਪੁੱਤਰ ਸੁਖਦੇਵ ਸਿੰਘ ਵਾਸੀ ਗੁਰੂ ਕਾ ਖੂਹ ਤਰਨ ਤਾਰਨ ਹਾਲ ਵਾਸੀ ਗਲੀ ਜਗਤਾਰ ਸਿੰਘ ਵਾਲੀ ਬੰਡਾਲਾ ਅੰਮ੍ਰਿਤਸਰ ਵਜੋਂ ਹੋਈ ਹੈ |

ਪੁਲਿਸ (Tarn Taran Police) ਨੇ ਇਨ੍ਹਾਂ ਕੋਲੋਂ ਨਜਾਇਜ ਗੰਨ 12 ਬੋਰ ਪੰਪ ਐਕਸ਼ਨ ਸਮੇਤ 08 ਜ਼ਿੰਦਾ ਰੋਂਦ ਅਤੇ ਸਕਾਰਪੀਓ ਗੱਡੀ ਜਿਸਦਾ ਨੰਬਰ: HR 51 WE 1551 ਬਰਾਮਦ ਕੀਤੀ ਹੈ | ਇਨ੍ਹਾਂ ਖਿਲਾਫ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ |

Exit mobile version