Site icon TheUnmute.com

Tarn Taran : ਪੁਲਿਸ ‘ਤੇ ਬ.ਦ.ਮਾ.ਸ਼ਾਂ ਵਿਚਕਾਰ ਮੁਕਾਬਲਾ, ਚਲਾਈਆਂ ਗਈਆਂ ਗੋ.ਲੀ.ਆਂ

ਤਰਨਤਾਰਨ, 19 ਸਤੰਬਰ 2024: ਪੰਜਾਬ ਦੇ ਤਰਨਤਾਰਨ ‘ਚ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ, ਮੁਕਾਬਲੇ ‘ਚ ਪੁਲਿਸ ਦੀ ਗੋਲੀ ਲੱਗਣ ਨਾਲ ਇੱਕ ਬਦਮਾਸ਼ ਜ਼ਖਮੀ ਹੋ ਗਿਆ, ਪੁਲਿਸ ਨੇ ਜ਼ਖਮੀ ਅਪਰਾਧੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਇਸ ਤੋਂ ਇਲਾਵਾ ਮੁਕਾਬਲੇ ਦੌਰਾਨ ਇੱਕ ਹੋਰ ਅਪਰਾਧੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ | ਇਹਨਾਂ ਬਦਮਾਸ਼ਾਂ ਦੀ ਪਛਾਣ ਪਵਨਦੀਪ ਸਿੰਘ ਅਤੇ ਕੋਮਲਦੀਪ ਸਿੰਘ ਵਜੋਂ ਹੋਈ ਹੈ|

ਡੀਐਸਪੀ ਪੱਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਲੋਕਾਂ ਨੂੰ ਧਮਕੀਆਂ ਦੇ ਰਹੇ ਸਨ।ਹਾਲ ਹੀ ਵਿੱਚ ਉਕਤ ਵਿਅਕਤੀਆਂ ਨੇ ਘਰਿਆਲਾ ਦੇ ਇੱਕ ਸੁਨਿਆਰਾ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਮਿਲੀ ਤੇ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਗੋਲੀਬਾਰੀ ਕੀਤੀ ਗਈ|

  (ਰਿਪੋਰਟਰ: ਪਵਨ ਕੁਮਾਰ) 

 

Exit mobile version