Site icon TheUnmute.com

ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸਟਾਰ ਗੁਰੂਚਰਨ ਸਿੰਘ 26 ਦਿਨਾਂ ਬਾਅਦ ਘਰ ਪਰਤੇ

Gurucharan Singh

ਚੰਡੀਗੜ੍ਹ, 18 ਮਈ 2024: ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸਟਾਰ ਗੁਰੂਚਰਨ ਸਿੰਘ (Gurucharan Singh) ਪਿਛਲੇ 25 ਦਿਨਾਂ ਤੋਂ ਲਾਪਤਾ ਸਨ। ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ 22 ਅਪ੍ਰੈਲ ਤੋਂ ਲਾਪਤਾ ਸੀ, ਜਿਸ ਕਾਰਨ ਉਸ ਦੇ ਮਾਪੇ ਵੀ ਕਾਫ਼ੀ ਚਿੰਤਤ ਸਨ। ਉਨ੍ਹਾਂ ਦੇ ਮਾਪਿਆਂ ਨੇ ਦੱਸਿਆ ਸੀ ਕਿ ਗੁਰੂਚਰਨ ਸਿੰਘ 22 ਅਪ੍ਰੈਲ ਨੂੰ ਸਵੇਰੇ 8.30 ਵਜੇ ਮੁੰਬਈ ਲਈ ਰਵਾਨਾ ਹੋਇਆ ਸੀ। ਹਾਲਾਂਕਿ, ਉਹ ਮੁੰਬਈ ਨਹੀਂ ਪਹੁੰਚਿਆ ਅਤੇ ਨਾ ਹੀ ਉਸ ਨਾਲ ਸੰਪਰਕ ਹੋਇਆ । ਤਾਰਕ ਮਹਿਤਾ ਦੇ ਸੋਢੀ 26 ਦਿਨਾਂ ਬਾਅਦ ਘਰ ਪਰਤ ਆਏ ਹਨ।

ਗੁਰਚਰਨ ਸਿੰਘ (Gurucharan Singh) ਕਰੀਬ 26 ਦਿਨ ਲਾਪਤਾ ਰਹਿਣ ਤੋਂ ਬਾਅਦ 17 ਮਈ ਨੂੰ ਘਰ ਪਰਤਿਆ ਸੀ। ਖਬਰਾਂ ਮੁਤਾਬਕ ਅਦਾਕਾਰਾ ਤੋਂ ਸਭ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਪੁੱਛਗਿੱਛ ਕੀਤੀ ਸੀ। ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਅਦਾਕਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ‘ਧਾਰਮਿਕ ਤੀਰਥ ਯਾਤਰਾ’ ‘ਤੇ ਜਾਣ ਲਈ ਘਰੋਂ ਨਿਕਲਿਆ ਸੀ। ਉਨ੍ਹਾਂ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਗੁਰਦੁਆਰਿਆਂ ਵਿੱਚ ਰਹੇ ।

Exit mobile version