July 14, 2024 5:30 pm
13 Indian fishermen

ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਐਸ ਜੈਸ਼ੰਕਰ ਨੂੰ ਭਾਰਤੀ ਮਛੇਰਿਆਂ ਦੀ ਰਿਹਾਈ ਲਈ ਲਿਖੀ ਚਿੱਠੀ

ਚੰਡੀਗੜ੍ਹ 15 ਅਪ੍ਰੈਲ 2022: ਤਾਮਿਲਨਾਡੂ (Tamil Nadu) ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੂੰ ਪੱਤਰ ਲਿਖਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੱਤਰ 23 ਮਾਰਚ ਨੂੰ ਸ਼੍ਰੀਲੰਕਾਈ ਨੇਵੀ ਵੱਲੋਂ ਗ੍ਰਿਫਤਾਰ ਕੀਤੇ ਗਏ 13 ਭਾਰਤੀ ਮਛੇਰਿਆਂ ਦੇ ਸਬੰਧ ਵਿੱਚ ਲਿਖਿਆ ਗਿਆ ਹੈ। ਮੁੱਖ ਮੰਤਰੀ ਨੇ ਵਿਦੇਸ਼ ਮੰਤਰੀ ਨੂੰ ਤਾਮਿਲਨਾਡੂ ਦੇ ਮਛੇਰਿਆਂ ਨੂੰ ਕਾਨੂੰਨੀ ਸਹਾਇਤਾ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਛੇਤੀ ਰਿਹਾਈ ਨੂੰ ਸਮਰੱਥ ਬਣਾਉਣ ਲਈ ਬੇਨਤੀ ਕੀਤੀ ਹੈ।

ਜਿਕਰਯੋਗ ਹੈ ਕਿ ਸ਼੍ਰੀਲੰਕਾਈ ਜਲ ਸੈਨਾ ਨੇ ਤਾਮਿਲਨਾਡੂ ਦੇ 13 ਭਾਰਤੀ ਮਛੇਰਿਆਂ (13 Indian fishermen) ਨੂੰ ਸੱਤ ਮੇਇਲਾਦੁਥੁਰਾਈ ਅਤੇ ਛੇ ਪੁਡੂਕੋਟਈ ਵਿਖੇ ਕਥਿਤ ਤੌਰ ‘ਤੇ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (IMBL) ਨੂੰ ਪਾਰ ਕਰਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਿਆ ਸੀ ।