MK Stalin

ਤਾਮਿਲਨਾਡੂ ਦੇ CM ਐੱਮ ਕੇ ਸਟਾਲਿਨ ਨੇ PM ਮੋਦੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ 31 ਮਾਰਚ 2022: ਤਾਮਿਲਨਾਡੂ (Tamil Nadu) ਦੇ ਮੁੱਖ ਮੰਤਰੀ ਅਤੇ ਡੀਐਮਕੇ ਮੁਖੀ ਐਮਕੇ ਸਟਾਲਿਨ (MK Stalin) ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸ੍ਰੀਲੰਕਾ ‘ਚ ਚੱਲ ਰਹੇ ਆਰਥਿਕ ਸੰਕਟ ਦੌਰਾਨ ਸੂਬਾ ਸਰਕਾਰ ਤੋਂ ਉੱਥੇ ਰਹਿ ਰਹੇ ਤਾਮਿਲਾਂ ਨੂੰ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ਲਈ ਕੇਂਦਰ ਤੋਂ ਇਜਾਜ਼ਤ ਮੰਗੀ। ਮੋਦੀ ਨਾਲ ਮੁਲਾਕਾਤ ਦੌਰਾਨ ਸਟਾਲਿਨ ਨੇ ਉਨ੍ਹਾਂ ਨੂੰ ਵੱਖ-ਵੱਖ ਮੁੱਦਿਆਂ ‘ਤੇ ਇਕ ਵਿਸਤ੍ਰਿਤ ਸੂਚਨਾ ਦਿੱਤੀ , ਜਿਸ ‘ਚ ਟਾਪੂ ਦੇਸ਼ ‘ਚ ਆਰਥਿਕ ਸੰਕਟ ਨਾਲ ਸਬੰਧਤ ਮੁੱਦੇ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਸਟਾਲਿਨ ਨੇ ਸਵੇਰੇ ਸੰਸਦ ‘ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ।

ਦਿੱਲੀ ‘ਚ ਐਮਕੇ ਸਟਾਲਿਨ (MK Stalin) ਦਾ ਸਵਾਗਤ ਕਰਦੇ ਹੋਏ ਸੋਨੀਆ ਉਨ੍ਹਾਂ ਨੂੰ ਮਿਲਣ ਲਈ ਸੰਸਦ ਕੰਪਲੈਕਸ ‘ਚ ਬਣੇ ਡੀਐੱਮਕੇ ਦਫਤਰ ਪਹੁੰਚੀ। ਇਸ ਦੌਰਾਨ ਸੋਨੀਆ ਗਾਂਧੀ ਨੇ ਕਿਹਾ ਕਿ ਉਹ ਸਟਾਲਿਨ ਨੂੰ ‘ਵਣੱਕਮ’ ਕਹਿਣ ਆਈ ਹੈ ਅਤੇ 2 ਅਪ੍ਰੈਲ ਨੂੰ ਰਾਸ਼ਟਰੀ ਰਾਜਧਾਨੀ ‘ਚ ਉਨ੍ਹਾਂ ਦੇ ਪਾਰਟੀ ਦਫਤਰ ਦੇ ਉਦਘਾਟਨ ਦੌਰਾਨ ਉਨ੍ਹਾਂ ਨੂੰ ਦੁਬਾਰਾ ਮਿਲਣਗੇ।

Scroll to Top