ਚੰਡੀਗੜ੍ਹ 13 ਅਕਤੂਬਰ 2022: ਸਿੰਗਾਪੁਰ ਏਅਰਲਾਈਨਜ਼ ਨੇ ਵੀਰਵਾਰ ਨੂੰ ਕਿਹਾ ਕਿ ਉਹ ਏਅਰ ਇੰਡੀਆ ਅਤੇ ਵਿਸਤਾਰ ਦੇ ਸੰਭਾਵਿਤ ਰਲੇਵੇਂ ਲਈ ਟਾਟਾ ਗਰੁੱਪ (Tata Group) ਨਾਲ ਗੱਲਬਾਤ ਕਰ ਰਹੀ ਹੈ। ਜਿਕਰਯੋਗ ਹੈ ਕਿ ਵਿਸਤਾਰ ਵਿੱਚ ਟਾਟਾ ਦੀ 51 ਫੀਸਦੀ ਹਿੱਸੇਦਾਰੀ ਹੈ ਅਤੇ ਬਾਕੀ ਸਿੰਗਾਪੁਰ ਏਅਰਲਾਈਨਜ਼ (SIA) ਕੋਲ ਹੈ। ਏਅਰ ਇੰਡੀਆ ਵੀ ਟਾਟਾ ਦੀ ਮਲਕੀਅਤ ਹੈ। ਐਸਆਈਏ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ ਟਾਟਾ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਦੋਵਾਂ ਧਿਰਾਂ ਵਿਚਾਲੇ ਅਜੇ ਤੱਕ ਕੋਈ ਨਿਸ਼ਚਿਤ ਸ਼ਰਤ ‘ਤੇ ਸਹਿਮਤੀ ਨਹੀਂ ਬਣੀ ਹੈ।
ਫਿਲਹਾਲ ਟਾਟਾ ਗਰੁੱਪ ਨੇ ਇਸ ਮਾਮਲੇ ‘ਤੇ ਕੋਈ ਐਲਾਨ ਨਹੀਂ ਕੀਤਾ ਹੈ। ਟਾਟਾ ਗਰੁੱਪ ਕੋਲ ਵਿਸਤਾਰਾ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਅਤੇ ਏਅਰ ਏਸ਼ੀਆ ਹਨ। ਇਸ ਤੋਂ ਇਲਾਵਾ ਗਰੁੱਪ ਦੀ ਗਰਾਊਂਡ ਹੈਂਡਲਿੰਗ ਕੰਪਨੀ ਵੀ ਹੈ। ਵਰਤਮਾਨ ਵਿੱਚ ਸਮੂਹ ਆਪਣੀ ਪੂਰੀ ਹਵਾਬਾਜ਼ੀ ਸ਼ਾਖਾ ਨੂੰ ਇੱਕ ਸਾਲ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਸਰੋਤਾਂ ਦੀ ਬਿਹਤਰ ਵਰਤੋਂ ਕੀਤੀ ਜਾ ਸਕੇ।
ਇਸ ਦੇ ਨਾਲ ਵਿਸਤਾਰਾ ਏਅਰਏਸ਼ੀਆ ਇੰਡੀਆ ਦੇ ਪਾਇਲਟਾਂ ਦੀ ਡੈਪੂਟੇਸ਼ਨ ‘ਤੇ ਭਰਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਕਿ ਸਸਤੀਆਂ ਦਰਾਂ ‘ਤੇ ਉਡਾਣ ਸੇਵਾਵਾਂ ਪ੍ਰਦਾਨ ਕਰਦਾ ਹੈ | ਇਸਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ A320 ਏਅਰਕ੍ਰਾਫਟ ਫਲੀਟ ਵਿੱਚ ਵਿਕਾਸ ਨੂੰ ਸਮਰਥਨ ਦੇਣ ਲਈ ਲੋੜੀਂਦੇ ਚਾਲਕ ਦਲ ਦੇ ਮੈਂਬਰ ਹੋਣ।ਇਹ ਦੋਵੇਂ ਏਅਰਲਾਈਨਜ਼ ਟਾਟਾ ਗਰੁੱਪ ਦੀਆਂ ਹਨ।
ਟਾਟਾ ਸਮੂਹ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਦਾ ਵੀ ਮਾਲਕ ਹੈ। ਟਾਟਾ ਅਤੇ ਸਿੰਗਾਪੁਰ ਏਅਰਲਾਈਨਜ਼ (Singapore Airlines) ਦੇ ਸਾਂਝੇ ਉੱਦਮ ਵਿਸਤਾਰਾ ਕੋਲ 53 ਜਹਾਜ਼ਾਂ ਦਾ ਬੇੜਾ ਹੈ। ਇੱਥੇ 41 ਜਹਾਜ਼ ਏ320 ਅਤੇ ਪੰਜ ਏ321 ਜਹਾਜ਼ ਹਨ। ਏਅਰਲਾਈਨ ਦੀ ਦਸੰਬਰ 2023 ਤੱਕ ਜਹਾਜ਼ਾਂ ਦੀ ਗਿਣਤੀ ਵਧਾ ਕੇ 70 ਕਰਨ ਦੀ ਯੋਜਨਾ ਹੈ। ਏਅਰਏਸ਼ੀਆ ਇੰਡੀਆ ਏ320 ਜਹਾਜ਼ਾਂ ਦਾ ਫਲੀਟ ਚਲਾਉਂਦੀ ਹੈ।