Site icon TheUnmute.com

ਸੜਕ ਹਾਦਸਿਆਂ ਦਾ ਸ਼ਿਕਾਰ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਜਾਨ ਬਚਾਉਣ ਵਿਚ ਲਾਹੇਵੰਦ ਹੋਣਗੀਆਂ SSF: ਵਰਿੰਦਰ ਸਿੰਘ ਬਰਾੜ

Road accident

ਫਾਜ਼ਿਲਕਾ, 12 ਫਰਵਰੀ 2024: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਿਕ ਪੂਰੇ ਪੰਜਾਬ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਸੜਕ ਹਾਦਸਿਆਂ (Road accident) ਨੂੰ ਰੋਕਣ ਲਈ ਸੜਕ ਸੁਰੱਖਿਆ ਫੋਰਸ (ਐਸ.ਐਸ. ਐਫ.) ਤਾਇਨਾਤ ਕੀਤੀ ਗਈ ਹੈ। ਇਸ ਸੜਕ ਸੁਰੱਖਿਆ ਫੋਰਸ ਨੂੰ ਵਿਸ਼ੇਸ਼ ਕਿਸਮ ਦੀਆਂ ਗੱਡੀਆਂ ਅਤੇ ਪੁਲਿਸ ਫੋਰਸ ਨੂੰ ਲੋੜੀਂਦੇ ਸਾਜੋ ਸਮਾਨ ਨਾਲ ਲੈਸ ਕਰਕੇ ਇੱਕ ਵੱਖਰੀ ਪਹਿਚਾਣ ਦੇ ਕੇ ਪੰਜਾਬ ਦੇ ਸਾਰੇ ਮੁੱਖ ਹਾਈਵੇ ਤੇ ਤਾਇਨਾਤ ਕੀਤਾ ਗਿਆ ਹੈ।

ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ, ਪੀ.ਪੀ.ਐਸ ਕਪਤਾਨ ਪੁਲਿਸ (ਸਥਾਨਿਕ) ਫਾਜ਼ਿਲਕਾ ਰਮਨੀਸ਼ ਕੁਮਾਰ ਅਤੇ ਪੀ.ਪੀ.ਐਸ, ਐਸ.ਪੀ. ਓਪ੍ਰੇਸ਼ਨ ਫਾਜਿਲਕਾ ਕਰਨਵੀਰ ਸਿੰਘ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਸੜਕ ਸੁਰੱਖਿਆ ਫੋਰਸ ਦੀਆਂ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਹੈ। ਇਹ ਗੱਡੀਆਂ ਜਿਲ੍ਹਾ ਫਾਜਿਲਕਾ ਦੇ ਮੁੱਖ ਰੂਟਾਂ ਜਿਵੇਂ ਕਿ ਫਾਜਿਲਕਾ ਤੋਂ ਅਮੀਰਖਾਸ, ਫਾਜ਼ਿਲਕਾ ਤੋਂ ਅਰਨੀ ਵਾਲਾ, ਫਾਜ਼ਿਲਕਾ ਤੋਂ ਅਬੋਹਰ, ਫਾਜ਼ਿਲਕਾ ਤੋਂ ਸਾਦਕੀ ਬਾਰਡਰ, ਅਬੋਹਰ ਤੋਂ ਮਲੋਟ ਵਾਇਆ ਸੀਤੋਗੁਨੋ ਅਤੇ ਅਬੋਹਰ ਤੋਂ ਗੰਗਾਨਗਰ ਰੋਡ ਤੇ 24 ਘੰਟੇ ਤਾਇਨਾਤ ਰਹਿਣਗੀਆਂ, ਤਾਂ ਕਿ ਸੜਕਾਂ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਪੁਲਿਸ ਐਮਰਜੈਂਸੀ ਹੈਲਪਲਾਈਨ ਨੰਬਰ 112 ਡਾਇਲ ਕਰਕੇ ਸੜਕ ਹਾਦਸੇ (Road accident) ਦੀ ਸੂਚਨਾ ਸੜਕ ਸੁਰੱਖਿਆ ਫੋਰਸ ਨੂੰ ਦੇ ਸਕਦਾ ਹੈ, ਤਾਂ ਕਿ ਸੜਕ ਹਾਦਸਿਆਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਹਨਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

Exit mobile version