July 7, 2024 7:06 pm
IPS Gaurav Yadav

ਡੀਜੀਪੀ ਦਾ ਅਹੁਦਾ ਸੰਭਾਲਦਿਆ ਗੌਰਵ ਯਾਦਵ ਨੇ ਨਸ਼ਾ ਤਸਕਰ ਤੇ ਗੈਂਗਸਟਰਾਂ ਨੂੰ ਦਿੱਤੀ ਸਖ਼ਤ ਚਿਤਾਵਨੀ

ਚੰਡੀਗੜ੍ਹ 05 ਜੂਨ 2022: ਪੰਜਾਬ ਸਰਕਾਰ ਵਲੋਂ ਪੰਜਾਬ ਦੇ ਡੀਜੀਪੀ ਵੀ.ਕੇ ਭਵਰਾ ਦੀ ਛੁੱਟੀ ‘ਤੇ ਚੱਲੇ ਗਏ ਹਨ | ਬੀਤੇ ਦਿਨ ਪੰਜਾਬ ਸਰਕਾਰ ਵਲੋਂ 1992 ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ (IPS Gaurav Yadav) ਨੂੰ ਪੰਜਾਬ ਦਾ ਨਵਾਂ ਕਾਰਜਕਾਰੀ ਡੀਜੀਪੀ ਨਿਯੁਕਤ ਕੀਤਾ ਗਿਆ ਹੈ | ਇਸਦੇ ਨਾਲ ਹੀ ਆਈਪੀਐਸ ਗੌਰਵ ਯਾਦਵ ਨੇ ਪੰਜਾਬ ਡੀਜੀਪੀ ਦਾ ਅਹੁਦਾ ਸੰਭਾਲ ਲਿਆ ਹੈ | ਯਾਦਵ ਵਲੋਂ ਕਾਰਜਕਾਰੀ ਡੀਜੀਪੀ ਅਹੁਦਾ ਸੰਭਾਲਦਿਆ ਹੀ ਵੀਡੀਓ ਸੰਦੇਸ਼ ਜਾਰੀ ਕੀਤਾ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਨਸ਼ਿਆਂ ਅਤੇ ਗੈਂਗਸਟਰਾਂ ਦੇ ਖਤਰੇ ਨੂੰ ਰੋਕਣਾ ਅਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣਾ ਹੋਵੇਗੀ।

1992 ਦੇ ਪੰਜਾਬ ਕੇਡਰ ਦੇ ਆਈਪੀਐੱਸ ਗੌਰਵ ਯਾਦਵ (IPS Gaurav Yadav) ਨੇ ਅੱਜ ਪੰਜਾਬ ਪੁਲਿਸ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ ਹੈ। ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਰਜੀਹ ਨਸ਼ਿਆਂ ਅਤੇ ਗੈਂਗਸਟਰਾਂ ਦੇ ਖਤਰੇ ਨੂੰ ਰੋਕਣਾ ਅਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣਾ ਹੋਵੇਗੀ। ਗੌਰਵ ਯਾਦਵ ਕਿਹਾ ਨੇ ਕਿਹਾ ਕਿ ‘ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਅਨੁਸਾਰ ਮੈਂ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਦੋਸਤਾਨਾ ਪੁਲਿਸਿੰਗ ਵਿਕਸਤ ਕਰਨ ਲਈ ਯਤਨਸ਼ੀਲ ਰਹਾਂਗਾ।’

ਜਿਕਰਯੋਗ ਹੈ ਕਿ IPS ਗੌਰਵ ਯਾਦਵ 1992 ਬੈਚ ਦੇ IPS ਅਧਿਕਾਰੀ ਹਨ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵੀ ਹਨ। ਗੌਰਵ ਯਾਦਵ ਕੁੱਝ ਦਿਨ ਪਹਿਲਾਂ ਹੀ DG ਪ੍ਰਮੋਟ ਹੋਏ ਸਨ ।ਉਨ੍ਹਾਂ ਨੇ 2016 ‘ਚ ਪੁਲਿਸ ਦੀ ਖੁਫ਼ੀਆ ਵਿੰਗ ਦੇ ਮੁਖੀ ਵਜੋਂ ਕੰਮ ਕੀਤਾ ਹੈ । IPS ਗੌਰਵ 4 ਸਾਲ ਬਤੌਰ ਪੁਲਿਸ ਕਮਿਸ਼ਨਰ ਜਲੰਧਰ ਵੀ ਤਾਇਨਾਤ ਰਹੇ ਹਨ।ਇਸਦੇ ਨਾਲ ਹੋਈ 10 ਸਾਲਾਂ ਤੱਕ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ‘ਚ ਬਤੌਰ SSP ਤਾਇਨਾਤ ਰਹੇ ਹਨ ਅਤੇ 2002 ਤੋਂ 2004 ਤੱਕ ਚੰਡੀਗੜ੍ਹ ਦੇ SSP ਵੀ ਰਹੇ ਹਨ।