July 6, 2024 8:31 pm
Supreme Court

ਕੇਜਰੀਵਾਲ ਨੇ LG ਵੀ.ਕੇ ਸਕਸੈਨਾ ‘ਤੇ ਚੁਟਕੀ ਲੈਂਦਿਆਂ ਕਿਹਾ, ਐਲਜੀ ਸਾਹਿਬ ਮੈਨੂੰ ਰੋਜ਼ਾਨਾ ਝਿੜਕਦੇ ਹਨ

ਚੰਡੀਗੜ੍ਹ 06 ਅਕਤੂਬਰ 2022: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ ਰਾਜਪਾਲ ਵੀ.ਕੇ ਸਕਸੈਨਾ (LG VK Saxena) ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਦਿੱਲੀ ਦੇ ਉਪ ਰਾਜਪਾਲ ਉਨ੍ਹਾਂ ਨੂੰ ਰੋਜ਼ਾਨਾ ਇਨ੍ਹਾਂ ਝਿੜਕਦੇ ਹਨ, ਇਨ੍ਹਾਂ ਤਾਂ ਮੈਨੂੰ ਮੇਰੀ ਪਤਨੀ ਨਹੀਂ ਝਿੜਕਦੀ । ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ ਕਿ ”ਐਲਜੀ ਸਾਹਿਬ ਮੈਨੂੰ ਰੋਜ਼ਾਨਾ ਇਨ੍ਹਾਂ ਝਿੜਕਦੇ ਹਨ, ਇਨ੍ਹਾਂ ਤਾਂ ਮੇਰੀ ਪਤਨੀ ਨਹੀਂ ਝਿੜਕਦੀ । ਪਿਛਲੇ ਛੇ ਮਹੀਨਿਆਂ ਵਿੱਚ ਮੇਰੀ ਪਤਨੀ ਨੇ ਮੈਨੂੰ ਓਨੇ ਪ੍ਰੇਮ ਪੱਤਰ ਨਹੀਂ ਲਿਖੇ ਜਿੰਨੇ ਐਲ ਜੀ ਸਾਹਿਬ ਨੇ ਮੈਨੂੰ ਪੱਤਰ ਲਿਖੇ ਹਨ। LG ਸਾਹਿਬ, ਥੋੜਾ ਚਿੱਲ ਕਰੋ ਹੋਵੋ। ਅਤੇ ਆਪਣੇ ਸੁਪਰ ਬੌਸ ਨੂੰ ਵੀ ਕਹੋ ਕਿ ਚਿੱਲ ਕਰਨ |

ਦਿੱਲੀ ‘ਚ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਖ-ਵੱਖ ਮੁੱਦਿਆਂ ‘ਤੇ ਮਤਭੇਦ ਹਨ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਦੇ ਵੱਖ-ਵੱਖ ਨੇਤਾਵਾਂ ਅਤੇ ਮੰਤਰੀਆਂ ਨੇ ਐਲਜੀ ‘ਤੇ ਕਈ ਦੋਸ਼ ਲਗਾਏ ਸਨ। ਇਸ ਦੇ ਨਾਲ ਹੀ ਐਲਜੀ ਨੇ ਦਿੱਲੀ ਆਬਕਾਰੀ ਨੀਤੀ ਸਮੇਤ ਹੋਰ ਮਾਮਲਿਆਂ ਵਿੱਚ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਨੇਤਾਵਾਂ ਦੇ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਸਨ |

LG VK Saxena