Site icon TheUnmute.com

Taj Express Train: ਦਿੱਲੀ ‘ਚ ਚੱਲਦੀ ਤਾਜ ਐਕਸਪ੍ਰੈਸ ਰੇਲ ਗੱਡੀ ‘ਚ ਲੱਗੀ ਅੱਗ

Taj Express Train

ਚੰਡੀਗੜ੍ਹ, 3 ਜੂਨ 2024: ਦਿੱਲੀ ‘ਚ ਤੁਗਲਕਾਬਾਦ ਅਤੇ ਔਖਲਾ ਦੇ ਵਿਚਾਲੇ ਚੱਲਦੀ ਟਰੇਨ ‘ਚ ਅੱਗ ਲੱਗਣ ਕਾਰਨ ਹਫੜਾ-ਦਫੜੀ ਮਚ ਗਈ। ਮਿਲੀ ਜਾਣਕਾਰੀ ਮੁਤਾਬਕ ਤਾਜ ਐਕਸਪ੍ਰੈਸ ਟਰੇਨ (Taj Express train) ਨੰਬਰ 12280 ਦੀਆਂ ਦੋ ਬੋਗੀਆਂ ‘ਚ ਭਿਆਨਕ ਅੱਗ ਲੱਗ ਗਈ।

ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿੱਚ ਕਿਸੇ ਯਾਤਰੀ ਨੂੰ ਨੁਕਸਾਨ ਨਹੀਂ ਪਹੁੰਚਿਆ। ਫਿਲਹਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਕਿਵੇਂ ਲੱਗੀ ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

Exit mobile version