July 2, 2024 9:43 pm

ਡਿਪਟੀ ਕਮਿਸ਼ਨਰ ਨੇ ਪਾਣੀ ‘ਚ ਘਿਰੇ ਘਰਾਂ ”ਚ ਬੈਠੇ ਲੋਕਾਂ ਨੂੰ ਖ਼ੁਦ ਫੋਨ ਕਰਕੇ ਆਰਮੀ ਦੇ ਨਾਲ ਕਿਸ਼ਤੀ ਰਾਹੀਂ ਬਾਹਰ ਆਉਣ ਲਈ ਮਨਾਇਆ

ਸਾਕਸ਼ੀ ਸਾਹਨੀ

ਬਾਦਸ਼ਾਹਪੁਰ, ਪਾਤੜਾਂ, ‌ਪਟਿਆਲਾ, 13 ਜੁਲਾਈ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਘੱਗਰ ਦਰਿਆ ਕੰਢੇ ਪਿੰਡ ਬਾਦਸ਼ਾਹਪੁਰ ਨੇੜੇ ਡੇਰਿਆਂ ਵਿੱਚ ਬੈਠੇ ਵੱਡੀ ਗਿਣਤੀ ਲੋਕਾਂ ਨੂੰ ਖ਼ੁਦ ਫੋਨ ਕਰਕੇ ਡੇਰੇ ਵਿੱਚੋਂ ਆਰਮੀ ਦੇ ਨਾਲ ਬੋਟ ਰਾਹੀਂ ਬਾਹਰ ਆਉਣ ਲਈ ਮਨਾਇਆ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਬਾਦਸ਼ਾਹਪੁਰ, ਸਮੇਤ ਕੁਝ ਹੋਰ ਇਲਾਕਿਆਂ ਵਿੱਚ ਪਾਣੀ ਨਾਲ ਘਿਰੇ ਆਪਣੇ ਡੇਰਿਆਂ […]

ਪਟਿਆਲਾ: ਸੜਕ ਸੰਪਰਕ ਟੁੱਟਣ ਕਾਰਨ ਪ੍ਰਭਾਵਿਤ ਪਿੰਡ ਵਾਸੀਆਂ ਨਾਲ ਡਿਪਟੀ ਕਮਿਸ਼ਨਰ ਨੇ ਸਾਧਿਆ ਸੰਪਰਕ, ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਕੀਤੀ ਅਪੀਲ

Patiala

ਬਾਦਸ਼ਾਹਪੁਰ/ਪਟਿਆਲਾ, 12 ਜੁਲਾਈ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅੱਜ ਘੱਗਰ ਦਰਿਆ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਲਈ ਪਟਿਆਲਾ (Patiala) ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ਵਿਖੇ ਪੁੱਜੇ, ਜਿਥੇ ਉਨ੍ਹਾਂ ਨੇ ਸੜਕ ਸੰਪਰਕ ਟੁੱਟਣ ਕਾਰਨ ਪ੍ਰਭਾਵਿਤ ਪੰਜ ਪਿੰਡਾਂ ਦਵਾਰਕਾਪੁਰ, ਬਾਦਸ਼ਾਹਪੁਰ, ਰਸੌਲ਼ੀ, ਅਰਨੇਟੂ ਤੇ ਰਾਮਪੁਰਪੜਤਾ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਰਜ਼ੀ ਰਾਹਤ ਕੈਂਪ ਬਣਾਏ […]

ਵੇਰਕਾ ਮਿਲਕ ਪਲਾਂਟ ਹੜ੍ਹ ਪ੍ਰਭਾਵਿਤ ਵਸਨੀਕਾਂ ਲਈ ਰੋਜ਼ਾਨਾ ਭੋਜਨ ਦੇ ਪੈਕੇਟ ਤਿਆਰ ਕਰੇਗਾ

Patiala

ਪਟਿਆਲਾ, 11 ਜੁਲਾਈ 2023: ਹੜ੍ਹਾਂ ਕਾਰਨ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਦੇ ਪ੍ਰਭਾਵਿਤ ਵਸਨੀਕਾਂ ਦੀ ਫੌਰੀ ਲੋੜ ਨੂੰ ਪੂਰਾ ਕਰਨ ਲਈ ਵੇਰਕਾ ਮਿਲਕ ਪਲਾਂਟ (Verka Milk Plant) ਪਟਿਆਲਾ ਨੂੰ ਜ਼ਰੂਰਤ ਅਨੁਸਾਰ ਰੋਜ਼ਾਨਾ ਖਾਣੇ ਦੇ ਪੈਕੇਟ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਭੋਜਨ ਵੰਡ ਦੀ ਪ੍ਰੀਕ੍ਰਿਆ ਦੀ ਅੱਜ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਮੀਖਿਆ […]

ਅਰਬਨ ਅਸਟੇਟ ਖੇਤਰ ਦੇ ਵੱਡੀ ਗਿਣਤੀ ‘ਚ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ, ਰਾਹਤ ਤੇ ਬਚਾਅ ਕਾਰਜ ਜਾਰੀ: ਸਾਕਸ਼ੀ ਸਾਹਨੀ

Urban Estate Area

ਪਟਿਆਲਾ, 11 ਜੁਲਾਈ 2023: ਪਟਿਆਲਾ ਜ਼ਿਲ੍ਹੇ ਵਿੱਚ ਮੀਂਹ ਦੇ ਪਾਣੀ ਦੇ ਰੂਪ ਵਿੱਚ ਆਈ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਫ਼ੌਜ ਵੱਲੋਂ ਲਗਾਤਾਰ ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਪਟਿਆਲਾ ਦੇ ਅਰਬਨ ਅਸਟੇਟ ਦੇ ਖੇਤਰ (Urban Estate Area) ‘ਚ ਆਏ ਪਾਣੀ ਦੇ ਪੱਧਰ ‘ਚ ਹੁਣ ਵਾਧਾ ਨਹੀਂ ਹੋ ਰਿਹਾ ਹੈ ਤੇ […]

ਆਈ.ਐਮ.ਏ. ਦੀ ਮਦਦ ਨਾਲ ਸਫ਼ਲ ਹੋ ਰਿਹੈ ਸਪੈਸ਼ਲਿਸਟ ਡਾਕਟਰਾਂ ਦੀ ਰਾਏ ਲੈਣ ਦਾ ਤਜਰਬਾ: ਸਾਕਸ਼ੀ ਸਾਹਨੀ

Sakshi Sawhney

ਪਟਿਆਲਾ, 10 ਮਈ 2023: ਬਿਹਤਰ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਘਰ ਤੱਕ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸ਼ੁਰੂ ਕੀਤੇ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਮਾਹਰ ਡਾਕਟਰਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਨ ਲਈ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਨੇ ਮਾਹਰ ਡਾਕਟਰਾਂ ਦਾ ਵਟਸਐਪ ਗਰੁੱਪ ਬਣਾ ਕੇ ਇੱਕ […]

ਪਟਿਆਲਾ ਵਾਸੀਆਂ ਨੂੰ ਭਲਕੇ ਸਮਰਪਿਤ ਕੀਤੇ ਜਾਣਗੇ ਪੰਜ ਨਵੇਂ ਆਮ ਆਦਮੀ ਕਲੀਨਿਕ

Aam Aadmi Clinics

ਪਟਿਆਲਾ, 04 ਮਈ 2023: ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵਲੋਂ ਭਲਕੇ 5 ਮਈ ਨੂੰ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣ ਵਾਲੇ ਪੰਜ ਨਵੇਂ ਬਣੇ ਆਮ ਆਦਮੀ ਕਲੀਨਿਕਾਂ (Aam Aadmi Clinics) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ ਤੇ ਸਿਵਲ ਸਰਜਨ ਡਾ. ਰਮਿੰਦਰ ਕੌਰ ਵੀ ਮੌਜੂਦ ਸਨ। ਇਸ ਮੌਕੇ ਸਾਕਸ਼ੀ […]

ਜ਼ਿਲ੍ਹੇ ਦੇ ਸਾਰੇ ਸਰਕਾਰੀ ਵਿਭਾਗ ਪੰਜਾਬ ਸਰਕਾਰ ਵਲੋਂ ਦਫ਼ਤਰ ਖੁੱਲ੍ਹਣ ਦੇ ਬਦਲੇ ਸਮੇਂ ਸਵੇਰੇ 7:30 ਤੋਂ ਦੁਪਹਿਰ 2.00 ਵਜੇ ਤੱਕ ਦੀ ਪਾਲਣਾ ਯਕੀਨੀ ਬਣਾਉਣ: ਡਿਪਟੀ ਕਮਿਸ਼ਨਰ

Government Departments

ਪਟਿਆਲਾ, 01 ਮਈ 2023: ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਪੰਜਾਬ ਸਰਕਾਰ ਵੱਲੋਂ 2 ਮਈ ਤੋਂ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਕੀਤੇ ਬਦਲਾਅ ਦੀ ਜ਼ਿਲ੍ਹੇ ਦੇ ਸਾਰੇ ਵਿਭਾਗਾਂ/ਅਦਾਰਿਆਂ (Government Departments) ਨੂੰ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਪਹਿਲਾਂ ਵਾਂਗ […]

ਮੰਡੀਆਂ ‘ਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ: ਡੀ.ਸੀ. ਸਾਕਸ਼ੀ ਸਾਹਨੀ

Patiala

ਪਟਿਆਲਾ, 04 ਅਪ੍ਰੈਲ 2023: ਡਿਪਟੀ ਕਮਿਸ਼ਨਰ ਪਟਿਆਲਾ, ਸਾਕਸ਼ੀ ਸਾਹਨੀ (Sakshi Sawhney) ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਿਸਾਨਾਂ ਨੂੰ ਫ਼ਸਲ ਵੇਚਣ ਤੋਂ ਬਾਅਦ ਤੁਰੰਤ ਅਦਾਇਗੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਕਰਨ ਵਾਲੀਆਂ ਸਮੂਹ ਖਰੀਦ ਏਜੰਸੀਆਂ ਨੂੰ ਇਸ ਬਾਰੇ ਨਿਰਦੇਸ਼ ਪਹਿਲਾਂ ਹੀ ਦੇ ਦਿੱਤੇ ਗਏ ਹਨ ਕਿ ਕਿਸਾਨਾਂ ਦੀ […]

ਪਟਿਆਲਾ ਜ਼ਿਲ੍ਹੇ ਦੇ 10 ਸਕੂਲ ਬਨਣਗੇ ‘ਸਕੂਲ ਆਫ਼ ਐਮੀਨੈਂਸ’

Patiala

ਪਟਿਆਲਾ, 03 ਮਾਰਚ 2023: ਮਾਨ ਸਰਕਾਰ ਦੀ ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੀ ਇਨਕਲਾਬੀ ਤੇ ਨਿਵੇਕਲੀ ਪਹਿਲ ਕਦਮੀ ਤਹਿਤ ਪਟਿਆਲਾ (Patiala) ਜ਼ਿਲ੍ਹੇ ‘ਚ ਵੀ 10 ਸਕੂਲਾਂ ਨੂੰ ਵੀ ‘ਸਕੂਲ ਆਫ਼ ਐਮੀਨੈਂਸ’ ਦਾ ਦਰਜਾ ਦਿੱਤਾ ਜਾਵੇਗਾ। ਇਨ੍ਹਾਂ ਸਕੂਲਾਂ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ […]

ਪਟਿਆਲਾ ਹੈਰੀਟੇਜ ਫੈਸਟੀਵਲ: ਕਿਲਾ ਮੁਬਾਰਕ ‘ਚ ਹੋਣ ਵਾਲੇ ਸ਼ਾਸਤਰੀ ਸੰਗੀਤ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ: DC ਸਾਕਸ਼ੀ ਸਾਹਨੀ

Qila Mubarak

ਪਟਿਆਲਾ, 01 ਮਾਰਚ 2023: ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ (Qila Mubarak) ‘ਚ ‘ਪਟਿਆਲਾ ਹੈਰੀਟੇਜ ਉਤਸਵ’ ਤਹਿਤ 2 ਤੋਂ 4 ਮਾਰਚ ਤੱਕ ਹੋਣ ਵਾਲੇ ਸ਼ਾਸਤਰੀ ਸੰਗੀਤ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਕਿਲਾ ਮੁਬਾਰਕ ਵਿਖੇ ਤਿਆਰੀਆਂ ਦਾ ਜਾਇਜਾ ਲੈਣ ਉਪਰੰਤ ਸਮੂਹ ਸੰਗੀਤ ਪ੍ਰੇਮੀਆਂ ਤੇ ਪਟਿਆਲਵੀਆਂ ਨੂੰ ਇਸ ਸੰਗੀਤਮਈ ਉਤਸਵ […]