July 7, 2024 7:03 pm

ਭਾਰਤ-ਸ਼੍ਰੀਲੰਕਾ ਵਿਚਾਲੇ ਹੋਏ ਅਹਿਮ ਸਮਝੌਤੇ, ਸ਼੍ਰੀਲੰਕਾ ‘ਚ UPI ਰਾਹੀਂ ਭੁਗਤਾਨ ਹੋਵੇਗਾ ਸੰਭਵ

Sri Lanka

ਚੰਡੀਗੜ੍ਹ, 21 ਜੁਲਾਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਮੌਜੂਦਗੀ ਵਿੱਚ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਕਈ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਇਹਨਾਂ ਸਮਝੌਤਿਆਂ ਵਿੱਚੋਂ ਇੱਕ ਸ਼੍ਰੀਲੰਕਾ ਵਿੱਚ UPI ਸਵੀਕ੍ਰਿਤੀ ਲਈ ਇੱਕ ਨੈੱਟਵਰਕ-ਟੂ-ਨੈੱਟਵਰਕ ਸੌਦੇ ਲਈ ਵੀ ਹੈ। ਭਾਰਤ ਅਤੇ ਸ਼੍ਰੀਲੰਕਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੀਲੰਕਾ ਦੇ […]

ਦੋ ਦਿਨਾਂ ਭਾਰਤ ਦੌਰੇ ‘ਤੇ ਹੋਣਗੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ

Sri Lanka

ਚੰਡੀਗੜ੍ਹ, 18 ਜੁਲਾਈ 2023: ਸ਼੍ਰੀਲੰਕਾ (Sri Lanka) ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ 20 ਤੋਂ 21 ਜੁਲਾਈ ਤੱਕ ਭਾਰਤ ਦੇ ਅਧਿਕਾਰਤ ਦੌਰੇ ‘ਤੇ ਆਉਣਗੇ, ਜਿਸ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਾ ਹੈ। ਸ਼੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲੇ ਨੇ ਕਿਹਾ ਕਿ ਰਾਸ਼ਟਰਪਤੀ […]

ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੇ ਆਰਥਿਕ ਵਿਕਾਸ ਲਈ ਭਾਰਤ ਤੋਂ ਮੰਗੀ ਮਦਦ

Sri Lanka

ਚੰਡੀਗੜ੍ਹ, 04 ਅਪ੍ਰੈਲ 2023: ਸ਼੍ਰੀਲੰਕਾ (Sri Lanka) ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਭਾਰਤ ਤੋਂ ਮਦਦ ਦੀ ਮੰਗ ਕੀਤੀ ਹੈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਨੇ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨ, ਡਿਜੀਟਲ ਟੈਕਨਾਲੋਜੀ, ਸਮਰੱਥਾ ਨਿਰਮਾਣ, ਚੰਗੇ ਪ੍ਰਸ਼ਾਸਨ ਦੀ ਸਥਾਪਨਾ ਲਈ ਭਾਰਤ ਦੀ ਮਦਦ ਮੰਗੀ। ਭਾਰਤੀ ਵਫ਼ਦ ਰਾਸ਼ਟਰਪਤੀ ਵਿਕਰਮਾਸਿੰਘੇ ਦੇ ਸੱਦੇ ‘ਤੇ 1 ਅਪ੍ਰੈਲ 2023 ਨੂੰ ਦੋ ਦਿਨਾਂ ਦੇ […]

ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਜਲਦ ਦੇਸ਼ ਵਾਪਸ ਪਰਤਣਗੇ

Gotabaya Rajapaksa

ਚੰਡੀਗੜ੍ਹ 02 ਸਤੰਬਰ 2022: ਸ਼੍ਰੀਲੰਕਾ ਦੇ ਬਰਖ਼ਾਸਤ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ (Gotabaya Rajapaksa) ਸ਼੍ਰੀਲੰਕਾ ਪਰਤਣ ਵਾਲੇ ਹਨ। ਦੇਸ਼ ਵਿੱਚ ਇਤਿਹਾਸਕ ਆਰਥਿਕ ਸੰਕਟ ਅਤੇ ਇਸ ਕਾਰਨ ਪੈਦਾ ਹੋਏ ਸਿਆਸੀ ਸੰਕਟ ਅਤੇ ਅਸ਼ਾਂਤੀ ਤੋਂ ਬਾਅਦ ਉਨ੍ਹਾਂ ਨੇ ਦੇਸ਼ ਛੱਡ ਦਿੱਤਾ ਸੀ । ਗੋਟਾਬਾਯਾ ਦੀ ਥਾਂ ‘ਤੇ ਰਾਨਿਲ ਵਿਕਰਮਸਿੰਘੇ ਰਾਸ਼ਟਰਪਤੀ ਵਜੋਂ ਸ੍ਰੀਲੰਕਾ ਦੀ ਵਾਗਡੋਰ ਸੰਭਾਲ ਰਹੇ ਹਨ।ਇਸ ਸੰਬੰਧੀ ਸ਼੍ਰੀਲੰਕਾ […]

ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੇ ਗੋਟਾਬਾਯਾ ਰਾਜਪਕਸ਼ੇ ਨੂੰ ਦੇਸ਼ ਵਾਪਸ ਆਉਂਣ ਦੀ ਕੀਤੀ ਪੇਸ਼ਕਸ਼

Ranil Wickremesinghe

ਚੰਡੀਗ੍ਹੜ 22 ਅਗਸਤ 2022: ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ (Ranil Wickremesinghe) ਨੇ ਗੋਟਾਬਾਯਾ ਰਾਜਪਕਸ਼ੇ ਨੂੰ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਅਤੇ ਦੇਸ਼ ਵਾਪਸੀ ਦੀ ਸਹੂਲਤ ਦੇਣ ਲਈ ਸੰਪਰਕ ਕੀਤਾ ਹੈ। ਜਿਕਰਯੋਗ ਹੈ ਕਿ ਰਾਜਪਕਸ਼ੇ ਦੇਸ਼ ਛੱਡ ਕੇ ਭੱਜ ਗਏ ਸਨ ਅਤੇ ਸ੍ਰੀਲੰਕਾ ‘ਚ ਆਰਥਿਕਤਾ ਸੰਕਟ ਦੇ ਕਾਰਨ ਆਪਣੀ ਸਰਕਾਰ ਦੇ ਖ਼ਿਲਾਫ ਬਗਾਵਤ ਦੇ ਮੱਦੇਨਜ਼ਰ ਅਸਤੀਫਾ […]

Sri Lanka: ਰਾਨਿਲ ਵਿਕਰਮਸਿੰਘੇ ਨੇ ਸ੍ਰੀਲੰਕਾ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

Ranil Wickremesinghe

ਚੰਡੀਗੜ੍ਹ 21 ਜੁਲਾਈ 2022: ਸ਼੍ਰੀਲੰਕਾ ਦੇ ਚੋਟੀ ਦੇ ਸਿਆਸਤਦਾਨ ਰਾਨਿਲ ਵਿਕਰਮਸਿੰਘੇ (Ranil Wickremesinghe) ਨੇ ਵੀਰਵਾਰ ਨੂੰ ਦੇਸ਼ ਦੇ ਅੱਠਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਰਾਨਿਲ ਨੂੰ ਬੁੱਧਵਾਰ ਨੂੰ ਸੰਸਦ ਨੇ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ । ਵਿਕਰਮਸਿੰਘੇ ਇਸ ਤੋਂ ਪਹਿਲਾਂ ਲੰਬੇ ਸਮੇਂ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। 73 ਸਾਲਾ ਰਾਨਿਲ ਵਿਕਰਮਾਸਿੰਘੇ (Ranil Wickremesinghe) […]

Sri Lanka: ਰਾਨਿਲ ਵਿਕਰਮਸਿੰਘੇ ਬਣੇ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ, 134 ਵੋਟਾਂ ਕੀਤੀਆਂ ਹਾਸਲ

Ranil Wickremesinghe

ਚੰਡੀਗੜ੍ਹ 20 ਜੁਲਾਈ 2022: ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ (Sri Lanka) ‘ਚ ਅੱਜ ਰਾਸ਼ਟਰਪਤੀ ਚੋਣ ਹੋਈ | ਰਾਨਿਲ ਵਿਕਰਮਸਿੰਘੇ (Ranil Wickremesinghe) ਹੁਣ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਨਿਯੁਕਤ ਕੀਤੇ ਗਏ ਹਨ। ਸ਼੍ਰੀਲੰਕਾ ਦੇ ਰਾਸ਼ਟਰਪਤੀ ਚੋਣ ਪੋਸਟਲ ਬੈਲਟ ਰਾਹੀਂ ਹੋਈ ਵੋਟਿੰਗ ਵਿੱਚ 134 ਸੰਸਦ ਮੈਂਬਰਾਂ ਨੇ ਉਨ੍ਹਾਂ ਦੇ ਹੱਕ ਵਿੱਚ ਵੋਟ ਪਾਈ। ਫਿਲਹਾਲ ਰਾਨਿਲ […]

Sri Lanka crisis: ਸ਼੍ਰੀਲੰਕਾ ਦੀ ਸੰਸਦ ਭਲਕੇ ਕਰੇਗੀ ਨਵੇਂ ਰਾਸ਼ਟਰਪਤੀ ਦਾ ਚੋਣ

Sri Lanka

ਚੰਡੀਗੜ੍ਹ 19 ਜੁਲਾਈ 2022: ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ (Sri Lanka) ਨੂੰ ਕੱਲ੍ਹ ਨਵਾਂ ਰਾਸ਼ਟਰਪਤੀ ਮਿਲੇਗਾ | ਇਸ ਚੋਣ ਵਿੱਚ ਕਾਰਜਵਾਹਕ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੀ ਰਾਹ ਹੁਣ ਆਸਾਨ ਨਹੀਂ | ਪਰ ਸਜਿਤ ਪ੍ਰੇਮਦਾਸਾ ਨੇ ਰਾਸ਼ਟਰਪਤੀ ਪਦ ਦੀ ਦੌੜ ਤੋਂ ਖੁਦ ਨੂੰ ਅਲੱਗ ਕਰ ਲਿਆ ਹੈ । ਆਪਣੀ ਜਗ੍ਹਾਂ ਸੱਤਾਧਾਰੀ ਐਸਐਲਪੀਪੀ ਦੇ ਸੰਸਦ […]

Sri Lanka crisis: ਰਾਨਿਲ ਵਿਕਰਮਸਿੰਘੇ ਬਣੇ ਸ਼੍ਰੀਲੰਕਾ ਦੇ ਕਾਰਜਕਾਰੀ ਰਾਸ਼ਟਰਪਤੀ

Ranil Wickremesinghe

ਚੰਡੀਗੜ੍ਹ 13 ਜੁਲਾਈ 2022: ਸ਼੍ਰੀਲੰਕਾ (Sri Lanka) ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਛੱਡਣ ਤੋਂ ਬਾਅਦ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਗੋਟਾਬਾਯਾ ਰਾਜਪਕਸ਼ੇ ਦੇ ਦੇਸ਼ ਛੱਡਣ ਮਗਰੋਂ ਸ਼੍ਰੀਲੰਕਾ ਦੇ ਲੋਕ ਗੁੱਸੇ ‘ਚ ਹਨ | ਇਸ ਦੌਰਾਨ ਸ਼੍ਰੀਲੰਕਾ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਸੰਸਦ ਮੈਂਬਰ ਰਾਨਿਲ ਵਿਕਰਮਸਿੰਘੇ (Ranil Wickremesinghe) ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ ਹੈ। […]

Sri Lanka Economic Crisis: ਆਰਥਿਕ ਸੰਕਟ ਵਿਚਕਾਰ ਰਾਨਿਲ ਵਿਕਰਮਸਿੰਘੇ ਬਣੇ ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ

Ranil Wickremesinghe

ਚੰਡੀਗੜ੍ਹ 12 ਮਈ 2022:(Sri Lanka Economic Crisis) ਸ਼੍ਰੀਲੰਕਾ ਵਿੱਚ ਚੱਲ ਰਹੇ ਆਰਥਿਕ ਸੰਕਟ ਅਤੇ ਰਾਜਨੀਤਿਕ ਸੰਕਟ ਦੇ ਵਿਚਕਾਰ, ਅਨੁਭਵੀ ਸਿਆਸਤਦਾਨ ਨੇਤਾ ਰਾਨਿਲ ਵਿਕਰਮਸਿੰਘੇ (Ranil Wickremesinghe) ਸ਼੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਰਾਸ਼ਟਰਪਤੀ ਦੇ ਮੀਡੀਆ ਦਫ਼ਤਰ ਨੇ ਕਿਹਾ ਕਿ 73 ਸਾਲਾ ਰਾਨਿਲ ਵਿਕਰਮਸਿੰਘੇ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਬੁੱਧਵਾਰ ਨੂੰ ਰਾਸ਼ਟਰ ਨੂੰ […]