T20 World Cup; ਵਿੰਡੀਜ਼ ਨੇ ਰੋਮਾਂਚਿਕ ਮੁਕਾਬਲੇ ਵਿਚ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ; ਵੈਸਟ ਇੰਡੀਜ਼ ਤੇ ਬੰਗਲਾਦੇਸ਼ ਦੇ ਵਿਚਾਲੇ ਆਈ.ਸੀ.ਸੀ. ਟੀ-20 ਵਿਸ਼ਵ ਕਪ ਦਾ 23ਵਾਂ ਮੈਚ ਸ਼ਾਹਜਾਹ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਗਿਆ, ਜਿਸ ਦੌਰਾਨ ਬੰਗਲਾਦੇਸ਼ ਦੀ ਟੀਮ ਨੇ ਟਾਸ ਜਿੱਤ ਕੇ ਬੈਸਟ ਇੰਡੀਜ਼ ਦੇ ਟੀਮ ਨੂੰ ਪਹਿਲਾ ਬੱਲੇਬਾਜ਼ੀ ਕਰਨ ਦੇ ਸੱਦਾ ਦਿੱਤਾ, ਬੈਸਟ ਇੰਡੀਜ਼ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੇ ਰੋਸਟਨ ਚੇਸ (39) ਤੇ ਵਿਕਟ ਕੀਪਰ ਨਿਕੋਲਸ ਪੂਰਨ (40) ਦੀ ਪਾਰੀ ਦੀ ਬਦੋਲਤ ਟੀਮ ਨੇ 7 ਵਿਕਟਾਂ ਗੁਆਕੇ ਬੰਗਲਾਦੇਸ਼ ਨੂੰ 143 ਸਕੋਰ ਦਾ ਟੀਚਾ ਦਿੱਤਾ, ਜਿਸ ਦੌਰਾਨ ਟੀਚਾ ਹਾਸਲ ਕਰਨ ਲਈ ਮੈਦਾਨ ਤੇ ਉੱਤਰੀ ਬੰਗਲਾਦੇਸ਼ ਦੇ ਟੀਮ ਨੇ 5 ਵਿਕਟਾਂ ਗੁਆਕੇ 139 ਸਕੋਰ ਹੀ ਬਣਾ ਸਕੀ,
ਦੂਜੇ ਪਾਰੀ (ਬੰਗਲਾਦੇਸ਼)
ਅਖੀਰ ਗੇਂਦ ਤੇ ਬੰਗਲਾਦੇਸ਼ ਦੇ ਟੀਮ ਨੂੰ ਜਿੱਤ ਲਈ ਚਾਰ ਸਕੋਰ ਚਾਹੀਦੇ ਸਨ ਪਰ ਰਸੇਲ ਨੇ ਡਾਟ ਗੇਂਦ ਸੁੱਟ ਕ ਟੀਮ ਨੂੰ ਜਿੱਤ ਹਾਸਲ ਕਰਵਾ ਦਿਤੀ, ਆਖਰੀ ਓਵਰ ਵਿਚ ਬੰਗਲਾਦੇਸ਼ ਨੂੰ ਜਿੱਤ ਲਈ 13 ਸਕੋਰ ਦੀ ਜਰੂਰਤ ਸੀ, ਕਪਤਾਨ ਮਹਮਦੁਲਾਹ 25 ਸਕੋਰ ਬਣਾਕੇ ਖੇਡ ਰਹੇ ਸਨ, ਬਰਾਬੋ ਨੇ 19ਵੇ ਓਵਰ ਵਿਚ ਜਾ ਕੇ ਗੇਂਦਬਾਜ਼ੀ ਕੀਤੀ, ਸ਼ੁਰੂਆਤ ਗੇਂਦਾ ਤੇ ਸਕੋਰ ਬਣਉਨ ਤੋਂ ਬਾਅਦ ਉਨ੍ਹਾਂ ਨੇ ਆਖਰਕਾਰ ਲਿਟਨ ਦਾਸ ਦੀ ਵਿਕਟ ਕੱਢ ਲਈ,

Scroll to Top